ਆਸਟਰੇਲੀਆ ਵਿੱਚ ਅਮੀਰ ਤੇ ਗ਼ਰੀਬ ਵਿੱਚ ਪਾਡ਼ਾ ਵਧਿਆ

ਸਿਡਨੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਵਿਕਸਤ ਮੁਲਕ ਆਸਟਰੇਲੀਆ ਵਿੱਚ ਗ਼ਰੀਬ ਤੇ ਅਮੀਰ ਵਿਚਲਾ ਪਾੜਾ ਵਧਦਾ ਜਾ ਰਿਹਾ ਹੈ। ਆਸਟਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸਿਜ਼ ਦੇ ਅੰਕੜੇ ਦੱਸਦੇ ਹਨ ਕਿ ਅਮੀਰਾਂ ਦੀ ਉਪਰਲੀ ਸ਼੍ਰੇਣੀ ਵਿੱਚ 20 ਫ਼ੀਸਦੀ ਵਾਲੇ ਹੇਠਲੀ ਸ਼੍ਰੇਣੀ ਨਾਲੋਂ ਪੰਜ ਗੁਣਾ ਵੱਧ ਕਮਾਉਂਦੇ ਹਨ। ਗ਼ਰੀਬ ਤੇ ਸਾਧਾਰਨ ਲੋਕਾਂ ਦੀ ਪਹੁੰਚ ਤੋਂ ਮਕਾਨ ਤੇ ਹੋਰ ਜ਼ਰੂਰੀ ਵਸਤਾਂ ਵੀ ਬਾਹਰ ਹੋ ਰਹੀਆਂ ਹਨ। ਇਸ ਕਾਰਨ ਸਰਕਾਰ ਦੀਆਂ ਚਿੰਤਾਵਾਂ ‘ਚ ਵਾਧਾ ਹੋ ਰਿਹਾ ਹੈ। ਤਨਖਾਹ ਹੇਠਲੇ ਪੱਧਰ ’ਤੇ ਔਸਤਨ 31 ਹਜ਼ਾਰ ਡਾਲਰ ਸਾਲਾਨਾ ਹੈ ਜਦੋਂ ਕਿ ਉੱਚ ਤਨਖਾਹ 2 ਲੱਖ 32 ਹਜ਼ਾਰ ਡਾਲਰ ਸਾਲਾਨਾ ਵੀ ਹੈ। ਇਸ ਤਰ੍ਹਾਂ ਤਨਖਾਹ ਵਿੱਚ ਸੱਤ ਗੁਣਾ ਪਾੜਾ ਹੈ, ਜੋ ਬਹੁਤ ਵੱਡਾ ਹੈ। ਅਮੀਰਾਂ ਦੀ ਜਾਇਦਾਦ ਤੇ ਕਾਰੋਬਾਰ ਵੀ ਵਧ ਰਹੇ ਹਨ।
ਆਸਟਰੇਲੀਅਾ ਦੇ ਸਮਾਜਿਕ ਤਾਣੇ ਬਾਣੇ ਦਾ ਹਿਸਾਬ ਰੱਖਦੀ ਕੌਂਸਲ ਆਫ ਸੋਸ਼ਲ ਸਰਵਿਸਿਜ਼ ਅਨੁਸਾਰ 25 ਲੱਖ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਜੋ ਆਬਾਦੀ ਦਾ 23.9 ਫ਼ੀਸਦੀ ਬਣਦੀ ਹੈ। ਇਹ ਔਸਤਨ 400 ਡਾਲਰ ਪ੍ਰਤੀ ਹਫ਼ਤਾ ਕਮਾਉਂਦੇ ਹਨ। ਤਕਰੀਬਨ 17 ਫ਼ੀਸਦੀ ਬੱਚੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ। ਤਸਮਾਨੀਆ ਰਾਜ ’ਚ ਗ਼ਰੀਬੀ ਰੇਖਾ ਦਾ ਅੰਕੜਾ 15.7 ਹੈ। ਮੁਲਕ ’ਚ ਕਰੀਬ ਇੱਕ ਲੱਖ ਤੋਂ ਵੱਧ ਲੋਕ ਬੇਘਰ ਹਨ। ਕੌਂਸਲ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਕਸੈਂਡਰਾ ਗੋਲਡੀ ਨੇ ਕਿਹਾ ਕਿ ਅਮੀਰ ਤੇ ਗ਼ਰੀਬ ਵਿੱਚ ਵਧ ਰਿਹਾ ਪਾੜਾ ਦੇਸ਼ ਦੇ ਸਮਾਜਿਕ ਤਾਣੇ ਨੂੰ ਵਿਗਾੜ ਸਕਦਾ ਹੈ। ਆਸਟਰੇਲੀਆ ਦੇ ਸਰਬਪੱਖੀ ਵਿਕਾਸ ਨੂੰ ਜਾਰੀ ਰੱਖਣ ਲਈ ਸਰਕਾਰ ਨੂੰ ਜਨ ਸਮੂਹ ਪੱਖੀ ਨੀਤੀਅਾਂ ਬਣਾਉਣੀਅਾਂ ਪੈਣਗੀਅਾਂ।

About Sting Operation

Leave a Reply

Your email address will not be published. Required fields are marked *

*

themekiller.com