ਛੋਟਾ ਰਾਜਨ ਨੇ ਕੀਤੇ ਵੱਡੇ ਖੁਲਾਸੇ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਇੰਡੋਨੇਸ਼ੀਆ ਦੇ ਬਾਲੀ ‘ਚ ਗ੍ਰਿਫਤਾਰ ਅੰਡਰਵਰਲਡ ਡਾਨ ਛੋਟਾ ਰਾਜਨ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ‘ਚ ਕੁਝ ਲੋਕ ਦਾਊਦ ਨਾਲ ਮਿਲੇ ਹੋਏ ਹਨ। ਛੋਟਾ ਰਾਜਨ ਨੇ ਅੱਜ ਕਿਹਾ ਕਿ ਮੁੰਬਈ ਪੁਲਿਸ ਨੇ ਉਸ ਨਾਲ ਬਹੁਤ ਬੇਇਨਸਾਫ਼ੀ ਕੀਤੀ ਹੈ ਤੇ ਉਸ ਦੇ ਖਿਲਾਫ ਜੋ 70 ਮੁਕੱਦਮੇ ਹਨ, ਸਾਰੇ ਝੂਠੇ ਹਨ। ਰਾਜਨ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਇਸ ਨਜ਼ਰੀਏ ਨਾਲ ਉਸ ਦੇ ਮਾਮਲੇ ਨੂੰ ਦੇਖੇ ਤੇ ਉਸ ਨੂੰ ਇਨਸਾਫ ਦੇਵੇ। ਛੋਟਾ ਰਾਜਨ ਨੇ ਫਿਰ ਕਿਹਾ ਕਿ ਉਹ ਦਾਊਦ ਤੋਂ ਡਰਦਾ ਨਹੀਂ ਹੈ ਤੇ ਜਿੰਦਗੀ ਭਰ ਉਸ ਦੇ ਖਿਲਾਫ ਲੜਦਾ ਰਹੇਗਾ। ਛੋਟਾ ਰਾਜਨ ਨੂੰ ਭਾਰਤ ਲਿਆਉਣ ਦੀ ਰਸਮੀ ਕਾਰਵਾਈਆਂ ਆਪਣੇ ਆਖ਼ਰੀ ਦੌਰ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ‘ਚ ਗ੍ਰਿਫ਼ਤਾਰ ਕੀਤੇ ਗਏ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਅੱਜ ਜਾਂ ਕੱਲ੍ਹ ਭਾਰਤ ਲਿਆਂਦਾ ਜਾ ਸਕਦਾ ਹੈ। ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਖ਼ਦਸ਼ਾ ਹੈ ਕਿ ਮੁੰਬਈ ਪੁਲਿਸ ਰਾਜਨ ਨੂੰ ਝੂਠੇ ਮਾਮਲਿਆਂ ‘ਚ ਉਲਝਾ ਸਕਦੀ ਹੈ। ਇਸ ਲਈ ਰਾਜਨ ਨੂੰ ਦਿੱਲੀ ਪੁਲਿਸ ਨੂੰ ਸੌਂਪਿਆ ਜਾ ਸਕਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com