ਟੈਕਸਸ ਸੂਬੇ ’ਚ ਤੂਫ਼ਾਨ ਤੇ ਹਡ਼੍ਹਾਂ ਕਾਰਨ 6 ਮੌਤਾਂ

ਹਿੳੂਸਟਨ, (ਸਟਿੰਗ ਆਪ੍ਰੇਸ਼ਨ ਬਿਊਰੋ)-ਅਮਰੀਕਾ ਦੇ ਟੈਕਸਸ ਸੂਬੇ ’ਚ ਜ਼ੋਰਦਾਰ ਤੂਫ਼ਾਨ ਅਤੇ ਅਚਾਨਕ ਅਾੲੇ ਹਡ਼੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਤਬਾਹੀ ਮਚਾੲੀ ਹੋੲੀ ਹੈ। ੲਿਸ ਕਾਰਨ ਛੇ ਵਿਅਕਤੀ ਮਾਰੇ ਗੲੇ ਹਨ। ਅਧਿਕਾਰੀਅਾਂ ਮੁਤਾਬਕ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਕਰਕੇ ਹਡ਼੍ਹ ਅਾ ਗੲੇ ਹਨ ਅਤੇ ਕੲੀ ਲੋਕ ਪ੍ਰਭਾਵਤ ਹੋੲੇ ਹਨ।
ਕੌਮੀ ਮੌਸਮ ਸੇਵਾ ਮੁਤਾਬਕ ਪੂਰਬੀ ਟੈਕਸਸ ਤੋਂ ਅਲਬਾਮਾ ਦੇ ਦੱਖਣ-ਪੱਛਮ ਵੱਲ ਨੂੰ ਅਚਾਨਕ ਹਡ਼੍ਹਾਂ ਦੀ ਚਿਤਾਵਨੀ ਦਿੱਤੀ ਗੲੀ ਹੈ। ਵਿਭਾਗ ਨੇ ਪੇਸ਼ੀਨਗੋੲੀ ਕੀਤੀ ਹੈ ਕਿ ਤੇਜ਼ ਹਵਾਵਾਂ ਤੇ ਤੂਫ਼ਾਨ ਦੇ ਨਾਲ ਗਡ਼ੇਮਾਰੀ ਵੀ ਹੋ ਸਕਦੀ ਹੈ।
ਅਧਿਕਾਰੀ ਨੇ ਦੱਸਿਅਾ ਕਿ ਤਿੰਨ ਵਿਅਕਤੀ ਅਾਸਟਿਨ ਨੇਡ਼ੇ ਟਰੈਵਿਸ ਕਾੳੂਂਟੀ ’ਚ ਹਡ਼੍ਹਾਂ ’ਚ ਰੁਡ਼੍ਹ ਗੲੇ ਜਦਕਿ ੲਿਕ ਵਿਅਕਤੀ ਦਾ ਵਾਹਨ ਹਡ਼੍ਹ ਦੇ ਪਾਣੀ ’ਚ ਹੀ ਵਹਿ ਗਿਅਾ।
ਹੈਰਿਸ ਕਾੳੂਂਟੀ ’ਚ ਮੌਸਮ ਨੇ ਕਹਿਰ ਵਰਤਾੲਿਅਾ ਹੈ। ਹਿੳੂਸਟਨ ਤੋਂ ਕਰੀਬ 32 ਕਿਲੋਮੀਟਰ ਦੂਰ ਪੈਂਦੇ ਫਰੈਂਡਜ਼ਵੁੱਡ ’ਚ ਤੇਜ਼ ਹਵਾਵਾਂ ਨੇ ਸਭ ਕੁਝ ੳੁਖਾਡ਼ ਸੁੱਟਿਅਾ।
ਹਿੳੂਸਟਨ ਦੇ ਹੰਗਾਮੀ ਪ੍ਰਬੰਧਨ ਅਧਿਕਾਰੀਅਾਂ ਨੇ ਕਿਹਾ ਕਿ ਮੀਂਹ ਭਾਵੇਂ ਰੁਕ ਗਿਅਾ ਹੈ ਪਰ ਲੋਕਾਂ ਨੂੰ ਅਜੇ ਹਡ਼੍ਹ ਵਾਲੇ ੲਿਲਾਕਿਅਾਂ ਤੋਂ ਦੂਰ ਰਹਿਣ ਦੀ ਹਦਾੲਿਤ ਕੀਤੀ ਗੲੀ ਹੈ।
ਕਰੀਬ 40 ੲਿਮਾਰਤਾਂ ’ਚ ਪਾਣੀ ਭਰ ਗਿਅਾ ਹੈ ਅਤੇ ਫਾੲਿਰ ਵਿਭਾਗ ਵੱਲੋਂ ਪਾਣੀ ਕੱਢਣ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ।

About Sting Operation

Leave a Reply

Your email address will not be published. Required fields are marked *

*

themekiller.com