ਡੇਂਗੂ ਦੇ ਡੰਗੇ ਪੰਜਾਬ ਨੇ ਪਾਣੀ ਨਹੀਂ ਮੰਗਿਆ

ਚੰਡੀਗਡ਼੍ਹ, (ਸਟਿੰਗ ਆਪ੍ਰੇਸ਼ਨ ਬਿਊਰੋ)-ਡੇਂਗੂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਡੇਂਗੂ ਨੇ ਲੰਘੇ ਸਾਲਾਂ ਨਾਲੋਂ ਕੲੀ ਗੁਣਾ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਅਤੇ ਤਿੰਨ ਗੁਣਾ ਜ਼ਿਆਦਾ ਮੌਤਾਂ ਹੋੲੀਆਂ ਹਨ। ਦੇਸ਼ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਰਾਜਾਂ ਵਿੱਚੋਂ ਪੰਜਾਬ ਇੱਕ ਹੈ। ਡੇਂਗੂ ਦੇ 23 ਹਜ਼ਾਰ ਸ਼ੱਕੀ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਾਇਆ ਗਿਆ ਹੈ ਅਤੇ 23 ਮਰੀਜ਼ਾਂ ਦੀ ਮੌਤ ਹੋਈ ਹੈ। ਡੇਂਗੂ ਦੀ ਲਪੇਟ ਵਿੱਚ ਮਾਲਵੇ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਲੁਧਿਆਣਾ ਅਤੇ ਪਟਿਆਲਾ ਸਭ ਤੋਂ ਵੱਧ ਆਏ ਹਨ। ਬਠਿੰਡਾ ਵਿੱਚ 2024, ਲੁਧਿਆਣਾ ਵਿੱਚ 1910 ਅਤੇ ਪਟਿਆਲਾ ਵਿੱਚ 1225 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋੲੀ ਹੈ। ਪਿਛਲੇ ਦਿਨੀਂ ਮੀਂਹ ਪੈਣ ਅਤੇ ਮੌਸਮ ਸਿੱਲ੍ਹਾ ਰਹਿਣ ਕਰ ਕੇ ਅਗਲੇ ਦਿਨਾਂ ਵਿੱਚ ਡੇਂਗੂ ਦਾ ਪ੍ਰਕੋਪ ਘਟਣ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ ਜਦਕਿ ਸਿਹਤ ਵਿਭਾਗ ਦੇ ਬੁਲਾਰੇ ਨੇ ਪੰਦਰਾਂ ਨਵੰਬਰ ਤਕ ਬਿਮਾਰੀ ਦੀ ਮਾਰ ਘੱਟਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਸਿਹਤ ਵਿਭਾਗ ਦੇ ਅੰਕਡ਼ਿਆਂ ਮੁਤਾਬਕ ਪੰਜਾਬ ਵਿੱਚ ਸਾਲ 2008 ਵਿੱਚ 4349 ਜਣਿਆਂ ਨੂੰ ਡੇਂਗੂ ਹੋਇਆ ਸੀ ਅਤੇ 21 ਦੀ ਮੌਤ ਹੋੲੀ ਸੀ। ੳੁਸ ਤੋਂ ਅਗਲੇ ਸਾਲ ਡੇਂਗੂ ਨਾਲ ੲਿੱਕ ਦੀ ਮੌਤ ਹੋੲੀ ਸੀ ਅਤੇ 245 ਬਿਮਾਰੀ ਦੀ ਲਪੇਟ ਵਿੱਚ ਆਏ ਸਨ। 2010 ਵਿੱਚ 4012 ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋੲੀ ਸੀ ਅਤੇ 23 ਦੀ ਮੌਤ ਹੋੲੀ ਸੀ। ੳੁਸ ਤੋਂ ਅਗਲੇ ਸਾਲ 33 ਮੌਤਾਂ ਹੋੲੀਆਂ ਸਨ ਜਦਕਿ 3911 ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋੲੀ ਸੀ। ਸਾਲ 2012 ਵਿੱਚ ਬਿਮਾਰੀ ਨੇ 770 ਜਣਿਆਂ ਨੂੰ ਲਪੇਟ ਵਿੱਚ ਲਿਆ ਤੇ 9 ਜਣਿਆਂ ਦੀ ਜਾਨ ਗੲੀ ਸੀ। ਸਾਲ 2013 ਵਿੱਚ 4117 ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋੲੀ ਸੀ ਅਤੇ 25 ਮੌਤਾਂ ਹੋੲੀਆਂ ਸਨ। ਪਿਛਲੇ ਸਾਲ ਡੇਂਗੂ ਨਾਲ 8 ਮੌਤਾਂ ਹੋੲੀਆਂ ਸਨ ਤੇ 472 ਜਣਿਆਂ ਨੂੰ ਬਿਮਾਰੀ ਦੀ ਲਪੇਟ ਵਿੱਚ ਆਏ ਸਨ। ਇਸ ਵਾਰ ਮਰੀਜ਼ਾਂ ਦੀ ਗਿਣਤੀ ਨੇ ਪੁਰਾਣੇ ਸਾਰੇ ਰਿਕਾਰਡ ਤੋਡ਼ ਦਿੱਤੇ। ਸਵਾੲੀਨ ਫਲੂ ਨੇ ਵੀ ਇਸ ਵਾਰ ਜ਼ੋਰ ਨਾਲ ਹਮਲਾ ਕੀਤਾ ਪਰ ਇਹ ਸ਼ੁਰੂ ਵਿੱਚ ਹੀ ਕੰਟਰੋਲ ਵਿੱਚ ਆ ਗਿਆ। ਇਸ ਸਾਲ ਸਵਾੲੀਨ ਫਲੂ ਨਾਲ ਦੋ ਮੌਤਾਂ ਹੋੲੀਆਂ ਹਨ । ੳੁਂਝ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ਿਜ਼ ਕੰਟਰੋਲ ਸੈੱਲ ਨੇ ਹਾਲੇ ਸਵਾੲੀਨ ਫਲੂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਦੋਵਾਂ ਬਿਮਾਰੀਆਂ ਨਾਲ ਨਿਪਟਣ ਲੲੀ ਕਮਰਕੱਸੇ ਕੀਤੇ ਗਏ ਹਨ ਅਤੇ ਹਰੇਕ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਲੲੀ ਵੱਖਰੇ ਵਾਰਡ ਬਣਾਏ ਗਏ ਹਨ। ਵਿਭਾਗ ਦੇ ਨੋਡਲ ਅਫ਼ਸਰ ਡਾਕਟਰ ਗਗਨਜੀਤ ਗਰੋਵਰ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਬਿਮਾਰੀ ਦਾ ਪ੍ਰਕੋਪ ਘਟਣ ਦੀ ਸੰਭਾਵਨਾ ਹੈ।

About Sting Operation

Leave a Reply

Your email address will not be published. Required fields are marked *

*

themekiller.com