ਪਟਾਕਿਆਂ ਦੇ ‘ਪਟਾਕੇ ਪਏ’

ਲੁਧਿਆਣਾ (ਕੁੰਨਨ ਸਿੰਘ ਸਦਿਓੜਾ)-ਦੀਵਾਲੀ ਦੇ ਤਿੳੁਹਾਰ ਨੂੰ ਲੈ ਕੇ ਭਾਵੇਂ ਬਾਜ਼ਾਰ ਸਜ ਗਏ ਹਨ ਪਰ ਪਟਾਖਿਆਂ ਦੀਆਂ ਹੋਲਸੇਲ ਮਾਰਕੀਟਾਂ ਵਿੱਚ ਦੁਕਾਨਾਂ ’ਤੇ ਬਾਜ਼ਾਰ ਦੀ ਮੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੁਕਾਨਾਂ ’ਤੇ ਗਿਣਤੀ ਦੇ ਹੀ ਗਾਹਕ ਆਉਂਦੇ ਹਨ।
ਹੋਲਸੇਲ ਵਿੱਚ ਪਟਾਕੇ ਵੇਚਣ ਵਾਲਿਆਂ ਦੀ ਮੰਨੀਏ ਤਾਂ ਪਿਛਲੀ ਵਾਰ ਨਾਲੋਂ ਇਸ ਵਾਰ 40 ਫ਼ੀਸਦੀ ਮੰਦੀ ਹੈ। ਹੋਲਸੇਲ ਵਿੱਚ ਪਟਾਕੇ ਲੈਣ ਵਾਲੇ ਲੋਕ ਦੀਵਾਲੀ ਨੂੰ ਸਿਰਫ਼ 10 ਦਿਨ ਰਹਿਣ ਦੇ ਬਾਵਜੂਦ ਮਾਰਕੀਟ ਵਿੱਚ ਨਹੀਂ ਆ ਰਹੇ। ਪਟਾਕਾ ਮਾਰਕੀਟ ਵਿੱਚ ਦੁਕਾਨਦਾਰ ਜਸਵੰਤ ਸਿੰਘ ਅਤੇ ਰਾਕੇਸ਼ ਨੇ ਦੱਸਿਆ ਕਿ ਇਸ ਵਾਰ ਮਾਰਕੀਟ ਵਿੱਚ ਮੰਦੀ ਦੀ ਮਾਰ ਪੈ ਗਈ ਹੈ। ਦੁਕਾਨਾਂ ’ਤੇ ਗਾਹਕ ਨਾ ਹੋਣ ਕਾਰਨ ਵਿਕਰੀ ਨਹੀਂ ਹੋ ਰਹੀ। ਐਤਵਾਰ ਨੂੰ ਕੁਝ ਸੇਲ ਹੋਣ ਦੀ ਉਮੀਦ ਸੀ ਪਰ ਵਿਕਰੀ ਨਾਂਹ ਦੇ ਬਰਾਬਰ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਹੀ ਮਾਰਕੀਟ ’ਚ ਲੋਕਾਂ ਦੀ ਭੀੜ ਹੁੰਦੀ ਹੈ। ਬਾਜ਼ਾਰ ਵਿੱਚ ਕਾਰਟੂਨ ਵਾਲੇ ਪਟਾਕਿਆਂ ਦੀ ਭਰਮਾਰ ਹੈ ਤੇ ਇਸ ਵਾਰ ਦੀਵਾਲੀ ’ਤੇ ਬੱਚਿਆਂ ਲਈ ਆਕਰਸ਼ਕ ਤਰੀਕੇ ਨਾਲ ਆਤਿਸ਼ਬਾਜ਼ੀ ਨੂੰ ਬਾਜ਼ਾਰ ’ਚ ਲਿਆਂਦੀ ਗੲੀ ਹੈ। ਇਸ ਤੋਂ ਇਲਾਵਾ ਪਟਾਖਿਆਂ ਦੇ ਸ਼ੌਕੀਨ ਵੱਡੇ ਵਿਅਕਤੀਆਂ ਲਈ ਵੀ 10 ਹਜ਼ਾਰ ਤੱਕ ਦਾ ਪਟਾਕਾ ਬਾਜ਼ਾਰ ਵਿੱਚ ਉਪਲਬਧ ਹੈ ਜੋ ਅਸਮਾਨ ਵਿੱਚ 10 ਮਿੰਟ ਤੱਕ ਚੱਲੇਗਾ। ਇਸ ਤੋਂ ਇਲਾਵਾ ਅਰਬੀਅਨ ਨਾਈਟ ਬੰਬ ਵੀ ਖਾਸ ਹੈ ਜੋ ਪਹਿਲੀ ਵਾਰ ਬਾਜ਼ਾਰ ਵਿੱਚ ਆਇਆ ਹੈ ਜਿਸਨੂੰ ਚਲਾਉਣ ’ਤੇ ਸੰਗੀਤ ਨਿਕਲਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com