ਭਾਜਪਾ ਮੈਂਬਰ ਦੀ ਛੁੱਟੀ ਕਰ ਸਕਦੈ ਮੋਦੀ ਦਾ ਗੁੱਸਾ

ਨਵੀਂ ਦਿੱਲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾ ਹੀ ਕੇਂਦਰ ਸਰਕਾਰ ਤੇ ਭਾਜਪਾ ਦੇ ਅੰਦਰ ਬਹੁਤ ਉਥਲ ਪੁਥਲ ਹੈ। ਕਈ ਤਰ੍ਹਾਂ ਦੀਆਂ ਅਟਕਲਾਂ ਹਨ। ਸੂਤਰਾਂ ਅਨੁਸਾਰ ਬਿਹਾਰ ਦੇ ਨਤੀਜੇ ਕੁਝ ਵੀ ਆਉਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੇ ਪਾਰਟੀ ਦੋਵਾਂ ਦਾ ਅਕਸ ਸੁਧਾਰਨ ਲਈ ਕਈ ਸਖ਼ਤ ਕਦਮ ਚੁੱਕ ਸਕਦੇ ਹਨ। ਇਸ ‘ਚ ਬਾਗ਼ੀ ਤੇਵਰਾਂ ਵਾਲੇ ਤੇ ਪ੍ਰਭਾਵਹੀਣ ਨੇਤਾਵਾਂ ਨੂੰ ਪਾਰਟੀ ਤੇ ਸਰਕਾਰ ਤੋਂ ਬਾਹਰ ਕੀਤਾ ਜਾ ਜਾਵੇਗਾ। ਸਰਕਾਰ ਦੇ ਪੱਧਰ ‘ਤੇ ਚੁੱਕੇ ਜਾਣ ਵਾਲੇ ਅਕਸ ਸੁਧਾਰ ਪ੍ਰੋਗਰਾਮ ਤੈਅ ਵੀ ਹੋ ਗਏ ਹਨ। ਸਰਕਾਰ ਦੇ ਅਕਸ ‘ਤੇ ਉਠ ਰਹੇ ਸਵਾਲਾਂ ਤੋਂ ਮੋਦੀ ਦਬਾਅ ‘ਚ ਹਨ। ਉਹ ਸਰਕਾਰ ਵਿਰੋਧੀ ਮਾਹੌਲ ਤੋਂ ਪ੍ਰੇਸ਼ਾਨ ਹਨ।

About Sting Operation

Leave a Reply

Your email address will not be published. Required fields are marked *

*

themekiller.com