ਮਿੱਟੀ ਹੇਠ ਦੱਬ ਜਾਣ ਨਾਲ 3 ਬੱਚਿਆਂ ਦੀ ਮੌਤ

ਹਰਿਆਣਾ, (ਸਟਿੰਗ ਆਪ੍ਰੇਸ਼ਨ ਬਿਊਰੋ)-ਪਿੰਡ ਭਟੋਲੀਆਂ ਵਿਖੇ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ (ਦੋ ਭੈਣਾਂ ਤੇ ਇੱਕ ਭਰਾ) ਦੀ ਮਿੱਟੀ ਹੇਠ ਆ ਕੇ ਮੌਤ ਹੋਣ ਜਾਣ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਬੱਚਿਆਂ ਦੇ ਪਿਤਾ ਰਾਮ ਸੇਵਕ ਵਾਸੀ ਪਿੰਡ ਬਨਾਉ ਜ਼ਿਲ੍ਹਾ ਬਧਾਯੂ ਉਤਰ ਪ੍ਰਦੇਸ਼ ਹਾਲ ਵਾਸੀ ਭਟੋਲੀਆਂ ਥਾਣਾ ਹਰਿਆਣਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਭਟੋਲੀਆਂ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਰੋਜ਼ੀ ਰੋਟੀ ਲਈ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਉਹ ਆਪਣੀ ਪਤਨੀ ਸ਼ਾਂਤੀ ਦੇਵੀ ਨਾਲ ਮਜ਼ਦੂਰੀ ‘ਤੇ ਗਿਆ ਹੋਇਆ ਸੀ ਤੇ ਪਿੱਛੋਂ ਉਸ ਦੀਆਂ ਪੁੱਤਰੀ ਸੰਜੂ (11), ਮੰਜੂ (8) ਤੇ ਪੱਤਰ ਦੀਪਕ (5) ਨੇੜੇ ਛੱਪੜ ‘ਚੋਂ ਘਰ ਲਿੱਪਣ ਲਈ ਲਾਲ ਮਿੱਟੀ ਲੈਣ ਚਲੇ ਗਏ। ਉਨ੍ਹਾਂ ਦੱਸਿਆ ਕਿ ਛੱਪੜ ਦੇ ਡੂੰਘੇ ਟੋਏ ‘ਚੋਂ ਮਿੱਟੀ ਕੱਢਦੇ ਸਮੇਂ ਅਚਾਨਕ ਹੀ ਉੱਪਰੋਂ ਮਿੱਟੀ ਦੀ ਵੱਡੀ ਢਿੱਗ ਉਨ੍ਹਾਂ ‘ਤੇ ਡਿੱਗ ਪਈ ਤੇ ਬੱਚੇ ਮਿੱਟੀ ਹੇਠੋਂ ਨਹੀਂ ਨਿਕਲ ਸਕੇ ਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਿੱਟੀ ‘ਚ ਦੱਬ ਜਾਣ ਦੀ ਸੂਚਨਾ ਰਾਹਗੀਰ ਵੱਲੋਂ ਹੀ ਦਿੱਤੀ ਗਈ, ਜਿਸ ਨੇ ਇੱਕ ਬੱਚੇ ਨੂੰ ਮਿੱਟੀ ‘ਚ ਦੱਬਿਆ ਹੋਇਆ ਦੇਖਿਆ ਸੀ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

About Sting Operation

Leave a Reply

Your email address will not be published. Required fields are marked *

*

themekiller.com