ਆਲ ਓਪਨ ਕਬੱਡੀ ਵਿੱਚ ਲਸਾੜਾ ਦੀ ਟੀਮ ਬਣੀ ਚੈਂਪੀਅਨ


ਲੁਧਿਆਣਾ (ਕੁੰਨਨ ਸਿੰਘ ਸਦਿਓੜਾ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਸਦਕਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਲੋਆ ਵਿੱਚ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਮਹਾਂਕੁੰਭ ਦੇ ਬੈਨਰ ਥੱਲੇ ਟੂਰਨਾਮੈਂਟ ਦੌਰਾਨ ਆਲ ਓਪਨ ਫਾਈਨਲ ਦਾ ਮੁਕਾਬਲਾ ਲਸਾੜਾ ਦੀ ਟੀਮ ਤੇ ਛਪਾਰ ਦੀ ਟੀਮ ਵਿਚਕਾਰ ਹੋਇਆ, ਜਿਸ ਵਿੱਚ ਲਸਾੜਾ ਦੀ ਟੀਮ ਨੇ ਸਾਢੇ 22 ਅੰਕ ਪ੍ਰਾਪਤ ਕੀਤੇ, ਜਦੋਂਕਿ ਛਪਾਰ ਦੀ ਟੀਮ ਦੇ 18 ਅੰਕ ਲਏ। ਲਸਾੜਾ ਦੀ ਜੇਤੂ ਟੀਮ ਨੂੰ ਇਕਾਹਠ ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਕਬੱਡੀ ਕੱਪ ਮਿਲਿਆ। ਦੂਜੇ ਸਥਾਨ ’ਤੇ ਰਹੀ ਛਪਾਰ ਦੀ ਟੀਮ ਨੂੰ ਇਕਤਾਲੀ ਹਜ਼ਾਰ ਰੁਪਏ ਨਗਦ ਸਮੇਤ ਯਾਦਗਾਰੀ ਟਰਾਫੀ ਦਿੱਤੀ ਗਈ। ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ 70 ਕਿੱਲੋ ਵਿੱਚ ਸੀਚੇਵਾਲ ਦੀ ਟੀਮ ਅੱਵਲ ਤੇ ਰਾਏਕੋਟ ਦੀ ਟੀਮ ਦੂਜੇ ਸਥਾਨ ’ਤੇ ਰਹੀ, ਜਿਨਾਂ ਨੂੰ ਕ੍ਰਮਵਾਰ ਗਿਆਰਾਂ ਹਜ਼ਾਰ ਤੇ ਅੱਠ ਹਜ਼ਾਰ ਰੁਪਏ ਦੇ ਇਨਾਮ ਸਮੇਤ ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਸੇ ਦੌਰਾਨ 37 ਕਿੱਲੋ ਦੇ ਮੁਕਾਬਲੇ ਵਿੱਚ ਰਾਮਗੜ੍ਹ ਮੰਡਾ ਦੀ ਟੀਮ ਫਸਟ ਤੇ ਪਿੰਡ ਮਲੋਆ ਦੀ ਟੀਮ ਸੈਕੰਡ ਰਹੀ ਜਦੋਂਕਿ 57 ਕਿੱਲੋ ਵਿੱਚ ਮਲੋਆ ਦੀ ਟੀਮ ਫਸਟ ਤੇ ਪਿੰਡ ਤੀੜਾ ਦੀ ਟੀਮ ਸੈਕੰਡ ਰਹੀ। ਟੂਰਨਾਮੈਂਟ ਦੌਰਾਨ ਵਧੀਆ ਜਾਫੀ ਨਿੱਕਾ ਪੁਰਾਣੇਆਲ ਹਿੰਦਾ ਮਲਿਕ ਤੇ ਵਧੀਆ ਰੇਡਰ 59 ਝੋਟ ਨੂੰ ਨਵੇਂ ਦੋ ਮੋਟਰ ਸਾਈਕਲਾਂ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਕਬੱਡੀ ਖਿਡਾਰੀ ਕਰਮਾ ਧਨਾਸ ਨੂੰ ਸੋਨੇ ਦੀ ਜੰਜੀਰ ਨਾਲ ਸਨਮਾਨ ਕੀਤਾ। ਇਸੇ ਦੌਰਾਨ ਪਿੰਡ ਧਨਾਸ ਤੇ ਡੱਡੂਮਾਜਰਾ ਦੀਆਂ ਕਬੱਡੀ ਖਿਡਾਰਨਾਂ ਦਾ ਸ਼ੋ ਮੈਚ ਕਰਵਾਇਆ ਗਿਆ। ਕਰੀਬ 68 ਸਾਲਾਂ ਦੇ ਰਣ ਸਿੰਘ ਰਸਨਹੇੜੀ ਤੇ ਬਜ਼ੁਰਗ ਬਹਾਦਰ ਸਿੰਘ ਜਟਵਾੜ ਨੇ ਦੌੜਾਂ ਲਾਈਆਂ। ਗੁਰਮੁੱਖ ਸਿੰਘ ਢੋਡੇਮਾਜਰਾ ਤੇ ਸਤਨਾਮ ਯੈਂਗੋ ਨੇ ਕੁਮੈਂਟਰੀ ਕੀਤੀ। ਮਾਸਟਰ ਬਲਜੀਤ ਸਿੰਘ ਖਰੜ ਗਰੁੱਪ ਨੇ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ।

About Sting Operation

Leave a Reply

Your email address will not be published. Required fields are marked *

*

themekiller.com