ਪੰਜਾਹ ਸਾਲਾਂ ਦੇ ਹੋੲੇ ਸ਼ਾਹਰੁਖ਼ ਦੇਸ਼ ਵਿੱਚ ਫੈਲੀ ਅਸਹਿਣਸ਼ੀਲਤਾ ਤੋਂ ਨਿਰਾਸ਼

ਮੁੰਬੲੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਅੱਜ ਅਾਪਣੇ ਜਨਮ ਦਿਵਸ ਮੌਕੇ ਦੇਸ਼ ਵਿੱਚ ਫੈਲੀ ਅਸਹਿਣਸ਼ੀਲਤਾ ਖਿਲਾਫ ਬੁੱਧੀਜੀਵੀ ਵਰਗ ਵਲੋਂ ੳੁਠਾੲੀ ਅਾਵਾਜ਼ ਨਾਲ ਸੁਰ ਮਿਲਾੲੀ। ਅੱਜ 50 ਸਾਲਾਂ ਦੇ ਹੋੲੇ ਸ਼ਾਹਰੁਖ ਨੇ ਕਿਹਾ ਕਿ ਦੇੇਸ਼ ਦੇ ਲੋਕਾਂ ਵਿਚ ਅਸਹਿਣਸ਼ੀਲਤਾ ਵਧਦੀ ਹੀ ਜਾ ਰਹੀ ਹੈ।
ਅਸਹਿਣਸ਼ੀਲਤਾ ਕਾਰਨ ਲੇਖਕਾਂ, ਵਿਗਿਅਾਨੀਅਾਂ ਤੇ ਫਿਲਮਕਾਰਾਂ ਵਲੋਂ ਅੈਵਾਰਡ ਵਾਪਸ ਕਰਨ ਦੀ ਸ਼ੁਰੂ ਕੀਤੀ ਮੁਹਿੰਮ ’ਤੇ ਸ੍ਰੀ ਖਾਨ ਨੇ ਕਿਹਾ ਕਿ ੳੁਹ ਵੀ ਲੇਖਕਾਂ ਨਾਲ ਸਹਿਮਤ ਹੁੰਦਿਅਾਂ ੲਿਨਾਮ ਵਾਪਸ ਕਰਨ ਲੱਗੇ ਝਿਜਕੇਗਾ ਨਹੀਂ। ਅਾਪਣੇ 27 ਸਾਲ ਦੇ ਫਿਲਮੀ ਸਫਰ ਦੌਰਾਨ ਬਾਜ਼ੀਗਰ ਤੋਂ ਚੇਨੲੀ ਅੈਕਸਪ੍ਰੈਸ ਵਰਗੀਅਾਂ ਸਫਲ ਫਿਲਮਾਂ ਦੇਣ ਵਾਲੇ ਸ਼ਾਹਰੁਖ ਨੂੰ ਅੱਜ ਵਧਾੲੀਅਾਂ ਦੇਣ ਵਾਲਿਅਾਂ ਦਾ ਤਾਂਤਾ ਲੱਗਾ ਰਿਹਾ। ੳੁਸ ਨੂੰ ਵਧਾੲੀ ਦੇਣ ਵਾਲੇ ਸੱਜਣਾਂ ਮਿੱਤਰਾਂ ਵਿਚ ਸਲਮਾਨ ਖਾਨ ਵੀ ਸ਼ਾਮਲ ਸੀ।
ੲਿੰਡੀਅਾ ਟੂਡੇ ਟੀਵੀ ਨੂੰ ਦਿੱਤੀ ੲਿੰਟਰਵਿੳੂ ਦੌਰਾਨ ੳੁਨ੍ਹਾਂ ਨੂੰ ੲਿਹ ਪੁੱਛਣ ’ਤੇ ਕੀ ੳੁਹ ਵੀ ਅਾਪਣੇ ਅੈਵਾਰਡ ਵਾਪਸ ਕਰਨਗੇ ਤਾਂ ਸ਼ਾਹਰੁਖ ਨੇ ਕਿਹਾ ਕਿ ਜੇ ਲੋਡ਼ ਪੲੀ ਤਾਂ ੳੁਹ ਸਿਰਫ ਸੰਕੇਤਕ ਰੋਸ ਵਜੋਂ ਅਜਿਹਾ ਕਰਨਗੇ। ਸ਼ਾਹਰੁਖ ਨੇ ਵਧਦੀ ਅਸਹਿਣਸ਼ੀਲਤਾ ਵਿਰੁਧ ਵਾਰਤਾ ਦੌਰਾਨ ਕਿਹਾ ਕਿ ਸਾਨੂੰ ਅੈਵਾਰਡ ਵਾਪਸ ਕਰਨ ਵਾਲਿਅਾਂ ਦੀ ਕਦਰ ਕਰਨੀ ਚਾਹੀਦੀ ਹੈ। ੳੁਨ੍ਹਾਂ ਹੋਰ ਫਿਲਮੀ ਅਦਾਕਾਰਾਂ ਵਲੋਂ ੲਿਸ ਮੁਹਿੰਮ ਵਿੱਚ ਸਾਥ ਨਾ ਦੇਣ ਦੀ ਵੀ ਨਿਖੇਧੀ ਕੀਤੀ। ੳੁਨ੍ਹਾਂ ੲਿਸ ਗੱਲ ’ਤੇ ਜ਼ੋਰ ਦਿੱਤਾ ਕਿ ਸਟਾਰ ਹੋਣ ਦੇ ਨਾਤੇ ਹਰ ਮੁੱਦੇ ’ਤੇ ਸਟੈਂਡ ਲੈਣਾ ਅੌਖਾ ਕੰਮ ਹੈ, ਕੲੀ ਵਾਰ ਲੋਕ ੳੁਸ ਦੇ ਘਰ ਬਾਹਰ ੲਿਕੱਠੇ ਹੋ ਕੇ ਪੱਥਰ ਸੁੱਟਦੇ ਹਨ ਪਰ ਮੈਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਸਟੈਂਡ ਨਹੀਂ ਲਵਾਂਗਾ। ੳੁਸ ਨੇ ੲਿਹ ਵੀ ਕਿਹਾ ਕਿ ਲੋਕਾਂ ਨੂੰ ੳੁਸ ਦੀ ਦੇਸ਼ ਭਗਤੀ ’ਤੇ ਵੀ ਸਵਾਲ ਨਹੀਂ ਪੁੱਛਣੇ ਚਾਹੀਦੇ। ੲਿਸ ਅਦਾਕਾਰ ਦੀ ਅੱਜ ਝਲਕ ਦੇਖਣ ਲੲੀ ਸਵੇਰ ਦਿਨ ਚਡ਼੍ਹਨ ਤੋਂ ਪਹਿਲਾਂ ਹੀ ਲੋਕਾਂ ਦੀ ਭੀਡ਼ ੲਿਕੱਠੀ ਹੋਣੀ ਸ਼ੁਰੂ ਹੋ ਗੲੀ ਸੀ।ੲਿਸ ਤੋਂ ਬਾਅਦ ਸ਼ਾਹਰੁਖ ਨੇ ਫੇਸਬੁੱਕ ’ਤੇ ਵੀ ਅਾਪਣੇ ਚਾਹਵਾਨਾਂ ਵੱਲੋਂ ਦਿੱਲੀਅਾਂ ਵਧਾਈਅਾਂ ਲਈ ਧੰਨਵਾਦ ਕੀਤਾ।

About Sting Operation

Leave a Reply

Your email address will not be published. Required fields are marked *

*

themekiller.com