ਭਾਰ ਤੋਲਣ ਮੁਕਾਬਲੇ ਵਿੱਚ ਜਲੰਧਰ ਦੇ ਸਤਵੰਤ ਸਿੰਘ ਨੇ ਜਿੱਤਿਆ ਸੋਨ ਤਗ਼ਮਾ


ਨੂਰਪੁਰ ਬੇਦੀ, (ਸਟਿੰਗ ਆਪ੍ਰੇਸ਼ਨ ਬਿਊਰੋ)-ਸਰਕਾਰੀ ਹਾਈ ਸਕੂਲ ਭਾਓਵਾਲ ਵਿੱਚ ਚਲ ਰਹੀਆਂ 61ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਦੇ ਦੂਸਰੇ ਦਿਨ ਦਾ ਉਦਘਾਟਨ ਪਾਲਾ ਸਿੰਘ ਲੰਬੜਦਾਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਭਾਓਵਾਲ ਵਿਖੇ ਪਹਿਲੀ ਵਾਰ ਸੂਬਾ ਪੱਧਰੀ ਮੁਕਾਬਲੇ ਕਰਵਾਉਣ ਲਈ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।
ਅੱਜ ਹੋਏ ਮੁਕਾਬਲਿਆਂ ਦਾ ਨਤੀਜਾ ਜਾਰੀ ਕਰਦੇ ਹੋਏ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸਤਨਾਮ ਸਿੰਘ ਸੰਧੂ ਅਤੇ ਮੁੱਖ ਅਧਿਆਪਕ ਤੇ ਆਲ ਓਵਰ ਇੰਚਾਰਜ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ 77 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਮਲਜੋਤ ਸਿੰਘ ਨੇ ਪਹਿਲਾ, ਕਪੂਰਥਲਾ ਜ਼ਿਲ੍ਹੇ ਦੇ ਮਨਦੀਪ ਸਿੰਘ ਨੇ ਦੂਸਰਾ, ਮੁਹਾਲੀ ਜ਼ਿਲ੍ਹੇ ਦੇ ਗਗਨਦੀਪ ਸਿੰਘ ਨੇ ਤੀਸਰਾ, 85 ਕਿਲੋ ਵਿੱਚ ਜਲੰਧਰ ਜ਼ਿਲ੍ਹੇ ਦੇ ਸਤਵੰਤ ਸਿੰਘ ਨੇ ਪਹਿਲਾ, ਅੰਮ੍ਰਿਤਸਰ ਦੇ ਰਣਬੀਰ ਸਿੰਘ ਨੇ ਦੂਸਰਾ, ਗੁਰਦਾਸਪੁਰ ਦੇ ਕਰਨਜੀਤ ਸਿੰਘ ਨੇ ਤੀਸਰਾ, 94 ਕਿਲੋ ’ਚ ਪਟਿਆਲਾ ਦੇ ਮਨੀਸ਼ ਕੁਮਾਰ ਨੇ ਪਹਿਲਾ, ਗੁਰਦਾਸਪੁਰ ਦੇ ਗੁਰਜੀਤ ਸਿੰਘ ਨੇ ਦੂਸਰਾ, ਲੁਧਿਆਣਾ ਦੇ ਨਿਖਿਲ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪਹਿਲੇ ਦਿਨ ਹੋਏ ਮੁਕਾਬਲਿਅਾਂ ਵਿੱਚ 56 ਕਿਲੋ ਭਾਰ ਵਰਗ ਵਿੱਚ ਮੰਗਲ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, ਸਤਵਿੰਦਰ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੂਸਰਾ, ਜਸਕਰਨ ਸਿੰਘ ਜ਼ਿਲ੍ਹਾ ਰੂਪਨਗਰ ਨੇ ਤੀਸਰਾ ਸਥਾਨ, 62 ਕਿਲੋ ਵਿੱਚ ਵਿਕਾਸ ਸ਼ਰਮਾ ਪਟਿਆਲਾ ਨੇ ਪਹਿਲਾ, ਨਿਤੀਸ਼ ਭਾਂਬਰੀ ਲੁਧਿਆਣਾ ਨੇ ਦੂਸਰਾ, ਸੁਨੀਲ ਕੁਮਾਰ ਫਾਜ਼ਿਲਕਾ ਨੇ ਤੀਸਰਾ, 69 ਕਿਲੋ ਵਿੱਚ ਕਰਨਵੀਰ ਸਿੰਘ ਮੋਗਾ ਨੇ ਪਹਿਲਾ, ਕਰਨਵੀਰ ਸਿੰਘ ਕਪੂਰਥਲਾ ਨੇ ਦੂਸਰਾ ਅਤੇ ਜੁਝਾਰ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਡਾ. ਰਾਜੇਸ਼ ਢੰਡ, ਹਰਜਿੰਦਰ ਸਿੰਘ ਭਾਓਵਾਲ ਫੈਡਰੇਸ਼ਨ ਆਗੂ, ਕਰਮਜੀਤ ਸਿੰਘ ਸਰਪੰਚ ਭਾਓਵਾਲ, ਡੀਕੇ ਸ਼ਰਮਾ ਰਾਸ਼ਟਰੀ ਵੇਟ ਲਿਫਟਿੰਗ ਕੋਚ, ਜਸਵਿੰਦਰ ਸਿੰਘ ਮੀਰਪੁਰ, ਰਾਜਿੰਦਰ ਸਿੰਘ ਪਸਵਕ ਚੇਅਰਮੈਨ, ਹਰਪਿੰਦਰ ਸਿੰਘ, ਵਲੀ ਸਿੰਘ (ਦੋਵੇਂ ਮੁੱਖ ਅਧਿਆਪਕ), ਅਰਵਿੰਦਰ ਕੁਮਾਰ ਚਨੋਲੀ ਬਸੀ ਆਦਿ ਹਾਜ਼ਰ ਸਨ।

About Sting Operation

Leave a Reply

Your email address will not be published. Required fields are marked *

*

themekiller.com