ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ: ਧਮਾਕੇਦਾਰ ਜਿੱਤ ਨਾਲ ਭਾਰਤ ਫਾਈਨਲ ‘ਚ

ਕੁਆਨਤਨ (ਸਟਿੰਗ ਆਪ੍ਰੇਸ਼ਨ ਬਿਊਰੋ)- ਭਾਰਤ ਨੇ ਆਪਣਾ ਤੂਫਾਨੀ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਜਾਪਾਨ ਨੂੰ ਪਹਿਲੇ ਸੈਮੀਫਾਈਨਲ ਵਿਚ 6-1 ਨਾਲ ਦਰੜ ਕੇ ਜੂਨੀਅਰ ਏਸ਼ੀਆ ਹਾਕੀ ਕੱਪ ਟੂਰਨਾਮੈਂਟ ਦੇ ਫਾਈਨਲ ‘ਚ ਐਂਟਰੀ ਕਰ ਲਈ।
ਭਾਰਤੀ ਟੀਮ ਟੂਰਨਾਮੈਂਟ ਵਿਚ ਆਪਣੇ ਤਿੰਨੋਂ ਗਰੁੱਪ ਮੈਚ ਜਿੱਤਣ ਤੋਂ ਬਾਅਦ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਇਕਤਰਫਾ ਅੰਦਾਜ਼ ਵਿਚ ਜਿੱਤ ਕੇ ਫਾਈਨਲ ‘ਚ ਪਹੁੰਚੀ ਹੈ। ਭਾਰਤ ਨੇ ਗਰੁੱਪ ਰਾਊਂਡ ਵਿਚ ਜਾਪਾਨ ਨੂੰ 2-1 ਨਾਲ ਹਰਾਇਆ, ਜਦਕਿ ਸੈਮੀਫਾਈਨਲ ਵਿਚ ਤਾਂ ਉਸ ਨੇ ਵਿਰੋਧੀ ਟੀਮ ਦਾ ਧੂੰਆਂ ਹੀ ਕੱਢ ਦਿੱਤਾ।
ਭਾਰਤ ਨੇ ਮੈਚ ਦੇ 12ਵੇਂ ਮਿੰਟ ਵਿਚ ਗੋਲ ਨਾਲ ਸ਼ੁਰੂਆਤ ਕੀਤੀ ਅਤੇ ਇਹ ਸਿਲਸਿਲਾ ਅੱਗੇ ਵਧਦਿਆਂ 64ਵੇਂ ਮਿੰਟ ‘ਚ 6ਵੇਂ ਗੋਲ ਨਾਲ ਖਤਮ ਹੋਇਆ। ਭਾਰਤ ਨੇ ਅੱਧੇ ਸਮੇਂ ਤਕ ਜਾਪਾਨ ਖਿਲਾਫ 4 ਗੋਲ ਕੀਤੇ ਸੀ। ਭਾਰਤ ਦੀ ਇਸ ਸ਼ਾਨਦਾਰ ਜਿੱਤ ਵਿਚ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਮਨਦੀਪ ਸਿੰਘ ਨੇ 12ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਭਾਰਤ ਨੂੰ 1-0 ਨਾਲ ਲੀਡ ਦਿਵਾਈ। ਮਨਪ੍ਰੀਤ ਜੂਨੀਅਰ ਨੇ 13ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਅਤੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਡ੍ਰੈਗ ਫਲਿੱਕਰ ਹਰਮਨਪ੍ਰੀਤ ਨੇ 23ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਦਿਆਂ ਸਕੋਰ 3-0 ਕਰ ਦਿੱਤਾ। ਵਿਕਰਮਜੀਤ ਸਿੰਘ ਨੇ 27ਵੇਂ ਮਿੰਟ ‘ਚ ਭਾਰਤ ਲਈ ਚੌਥਾ ਗੋਲ ਕੀਤਾ। ਦੂਸਰੇ ਹਾਫ ਵਿਚ ਜਾਪਾਨ ਨੂੰ 44ਵੇਂ ਮਿੰਟ ਵਿਚ ਇਕ ਮੌਕਾ ਮਿਲਿਆ ਅਤੇ ਯਾਮਾਦਾ ਸ਼ੋਤਾ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰ ਦਿੱਤਾ। ਹਰਮਨਪ੍ਰੀਤ ਸਿੰਘ ਨੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਆਪਣਾ ਦੂਸਰਾ ਗੋਲ ਕਰਕੇ ਸਕੋਰ 5-0 ਕਰ ਦਿੱਤਾ, ਰਹਿੰਦੀ-ਖੂੰਹਦੀ ਕਸਰ ਵਰੁਣ ਕੁਮਾਰ ਨੇ 64ਵੇਂ ਮਿੰਟ ‘ਚ 6ਵੇਂ ਗੋਲ ਨਾਲ ਪੂਰੀ ਕਰ ਦਿੱਤੀ।

About Sting Operation

Leave a Reply

Your email address will not be published. Required fields are marked *

*

themekiller.com