ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ: ਖਿਤਾਬੀ ਮੁਕਾਬਲਾ ਪਾਕਿਸਤਾਨ ਨਾਲ

hocky with pakistan
ਕੁਆਨਤਨ (ਸਟਿੰਗ ਆਪ੍ਰੇਸ਼ਨ ਬਿਊਰੋ)- ਦੂਸਰੇ ਸੈਮੀਫਾਈਨਲ ‘ਚ ਪਾਕਿਸਤਾਨ ਨੇ ਕੋਰੀਆ ਨੂੰ ਨਿਰਧਾਰਿਤ ਸਮੇਂ ‘ਚ 2-2 ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 8-7 ਨਾਲ ਹਰਾਇਆ। ਕੋਰੀਆ ਨੇ 2-0 ਦੀ ਲੀਡ ਬਣਾਈ ਪਰ ਪਾਕਿਸਤਾਨ ਨੇ 46ਵੇਂ ਮਿੰਟ ‘ਚ ਸਕੋਰ 1-2 ਕੀਤਾ ਅਤੇ 70ਵੇਂ ਮਿੰਟ ‘ਚ ਸ਼ਖੀਲ ਅਹਿਮਦ ਬੱਟ ਦੇ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਸਕੋਰ 2-2 ਹੋ ਗਿਆ। ਸ਼ੂਟਆਊਟ ‘ਚ ਪਾਕਿਸਤਾਨ ਲਈ ਸ਼ਾਨ ਇਰਸ਼ਾਦ ਨੇ ਮੈਚ ਜੇਤੂ ਗੋਲ ਕੀਤਾ, ਜਦਕਿ ਕੋਰੀਆ ਦਾ ਯੂ ਹਾਨ ਖੁੰਝ ਗਿਆ। ਹੁਣ ਐਤਵਾਰ ਨੂੰ ਭਾਰਤ ਦਾ ਖਿਤਾਬੀ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ।

About Sting Operation

Leave a Reply

Your email address will not be published. Required fields are marked *

*

themekiller.com