ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਸੱਦੇ ਨਾਲ ਨਗਰ ਕੀਰਤਨ ਸਜਾਇਆ

A Religious procession taken out by the renowned environmentalist Balbir Singh Seechewal has been ended at Sultanpur Lodhi with the message and pledge of making Punjab clean, green and pollution free. A Tribune Photograph, with Gagandeep Story
ਜਲੰਧਰ, (ਸਟਿੰਗ ਆਪ੍ਰੇਸ਼ਨ ਬਿਊਰੋ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾ ਨਗਰ ਕੀਰਤਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਸੱਦੇ ਨਾਲ ਸੁਲਤਾਨਪੁਰ ਲੋਧੀ ਤੋਂ ਨਿਰਮਲ ਕੁਟੀਆ ਸੀਚੇਵਾਲ ਤੱਕ ਸਜਾਇਆ ਗਿਆ। ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਜੰਗ ਛੇੜਨ ਵਾਲੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਸਮਰੱਥ ਗੁਰੂ ਹਨ ਤੇ ਸੰਗਤ ਨੂੰ ਸਮਰੱਥਾ ਬਖਸ਼ਣ ਕਿ ਉਹ ਪੰਜਾਬ ਦੇ ਕੁਦਰਤੀ ਪਾਣੀ ਦੇ ਸੋਮੇ ਨਦੀਆਂ ਤੇ ਦਰਿਆਵਾਂ ਨੂੰ ਸਾਫ਼ ਸੁਥਰਾ ਰੱਖ ਸਕੇ। ਨਗਰ ਕੀਰਤਨ ਦੌਰਾਨ ਹੀ ਸ਼ੇਰਪੁਰ ਦੋਨਾ ਤੇ ਅਹਿਮਦਪੁਰ ਪਿੰਡਾਂ ਵਿੱਚ ਬੋਹੜ, ਪਿੱਪਲ ਤੇ ਨਿੰਮ ਦੇ ਬੂਟੇ ਲਾ ਕੇ ਤ੍ਰਿਵੈਣੀਆਂ ਲਾਈਆਂ।
ਬਾਬਾ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਹੇਠ ਰਕਬਾ ਘਟਦਾ ਜਾ ਰਿਹਾ ਹੈ ਤੇ ਵਾਤਾਵਰਣ ਦਾ ਸਮਤੋਲ ਬਣਾਈ ਰੱਖਣ ਲਈ ਸੂਬੇ ਦੇ ਚੱਪੇ-ਚੱਪੇ ’ਤੇ ਬੂਟੇ ਲਾਉਣ ਤੇ ਉਨ੍ਹਾਂ ਬੂਟਿਆਂ ਨੂੰ ਸੰਭਾਲਣ ਦੀ ਲੋੜ ਹੈ।
ਨਗਰ ਕੀਰਤਨ ਵਿੱਚ ਸੰਗਤ ਨੇ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ 25 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਪਿੰਡਾਂ ਦੇ ਲੋਕਾਂ ਨੇ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦਾ ਸਤਿਕਾਰ ਕੀਤਾ। ਨਗਰ ਕੀਰਤਨ ਵੇਈਂ ਦੇ ਕੰਢੇ ਤੋਂ ਝੱਲ ਲੇਈਵਾਲ, ਫੌਜੀ ਕਲੋਨੀ, ਮੁਹੱਬਲੀਪੁਰ, ਨਸੀਰੇਵਾਲ, ਤੋਤੀ, ਮਨਿਆਲਾ, ਸ਼ੇਰਪੁਰ ਦੋਨਾ, ਅਹਿਮਦਪੁਰ, ਤਲਵੰਡੀ ਮਾਧੋ, ਸੋਹਲ ਖਾਲਸਾ ਤੇ ਮਾਲਾ ਤੇ ਸੀਚੇਵਾਲ ਪਿੰਡ ’ਚੋਂ ਹੁੰਦਾ ਹੋਇਆ ਨਿਰਮਲ ਕੁਟੀਆ ਆ ਕੇ ਸਮਾਪਤ ਹੋਇਆ। ਪਿੰਡਾਂ ਦੀ ਸੰਗਤ ਨੇ ਨਗਰ ਕੀਰਤਨ ਵਿੱਚ ਸ਼ਾਮਲ ਬਾਬਾ ਸੀਚੇਵਾਲ, ਬਾਬਾ ਦਇਆ ਸਿੰਘ, ਬਾਬਾ ਅਜੈਬ ਸਿੰਘ ਲੋਪੋ, ਬਾਬਾ ਸੁਰਜੀਤ ਸਿੰਘ ਨਾਨਕਪੁਰਾ ਤੇ ਬਾਬਾ ਸੁਖਜੀਤ ਸਿੰਘ ਦਾ ਸਨਮਾਨ ਕੀਤਾ।

About Sting Operation

Leave a Reply

Your email address will not be published. Required fields are marked *

*

themekiller.com