ਨੀਦਰਲੈਂਡ ਨੇ ਵਿਸ਼ਵ ਹਾਕੀ ਲੀਗ ਫਾਈਨਲਸ ‘ਚ ਭਾਰਤ ਨੂੰ 3-1 ਨਾਲ ਹਰਾਇਆ

hockey

ਰਾਏਪੁਰ(ਸਟਿੰਗ ਆਪ੍ਰੇਸ਼ਨ ਬਿਊਰੋ)-ਨੀਦਰਲੈਂਡ ਨੇ ਦੂਜੇ ਹਾਫ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲ ਦਾਗ ਕੇ ਮੇਜ਼ਬਾਨ ਭਾਰਤ ਨੂੰ ਐੱਫ. ਆਈ. ਐੱਚ. ਵਿਸ਼ਵ ਹਾਕੀ ਲੀਗ ਫਾਈਨਲਸ ਦੇ ਪੂਲ ‘ਬੀ’ ਮੁਕਾਬਲੇ ‘ਚ ਸੋਮਵਾਰ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਟੂਰਨਾਮੈਂਟ ‘ਚ ਇਹ ਦੂਜੀ ਹਾਰ ਹੈ ਤੇ ਉਸ ਦੀ ਗਰੁੱਪ ਮੁਹਿੰਮ ਇਕ ਅੰਕ ਤੇ ਆਖਰੀ ਸਥਾਨ ਨਾਲ ਖਤਮ ਹੋਈ। ਭਾਰਤ ਨੂੰ ਇਹ ਇਕ ਅੰਕ ਜਰਮਨੀ ਨਾਲ ਡਰਾਅ ਖੇਡਣ ਕਰਕੇ ਮਿਲਿਆ ਸੀ।
ਇਸ ਟੂਰਨਾਮੈਂਟ ‘ਚ ਭਾਰਤ ਨੂੰ ਨੀਦਰਲੈਂਡ ਤੋਂ ਇਲਾਵਾ ਅਰਜਨਟੀਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨੀਦਰਲੈਂਡ ਤਿੰਨ ਮੈਚਾਂ ‘ਚ ਦੂਜੀ ਜਿੱਤ ਦਰਜ ਕਰਨ ਤੋਂ ਬਾਅਦ ਗਰੁੱਪ ‘ਚ ਚੋਟੀ ‘ਤੇ ਪਹੁੰਚ ਗਿਆ ਹੈ। ਮੇਜ਼ਬਾਨ ਭਾਰਤ ਨੂੰ ਹੁਣ ਕੁਆਰਟਰ ਫਾਈਨਲ ‘ਚ ਪੂਲ ‘ਏ’ ਦੀ ਨੰਬਰ ਇਕ ਟੀਮ ਨਾਲ ਖੇਡਣਾ ਪਵੇਗਾ, ਜਦਕਿ ਨੀਦਰਲੈਂਡ ਪੂਲ ‘ਏ’ ਦੀ ਚੌਥੇ ਨੰਬਰ ਦੀ ਟੀਮ ਨਾਲ ਕੁਆਰਟਰ ਫਾਈਨਲ ‘ਚ ਖੇਡੇਗਾ।

About Sting Operation

Leave a Reply

Your email address will not be published. Required fields are marked *

*

themekiller.com