ਸਿੰਧੂ ਅਤੇ ਸ਼੍ਰੀਕਾਂਤ ਦੀ ਜੇਤੂ ਸ਼ੁਰੂਆਤ

sindhu
ਮਲਾਂਗ (ਸਟਿੰਗ ਆਪ੍ਰੇਸ਼ਨ ਬਿਊਰੋ)- ਚੋਟੀ ਦੀ ਰੈਂਕਿੰਗ ਪ੍ਰਾਪਤ ਭਾਰਤ ਦੀ ਪੀ.ਵੀ. ਸਿੰਧੂ ਅਤੇ ਚੋਟੀ ਦੀ ਰੈਂਕਿੰਗ ਪ੍ਰਾਪਤ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਇੱਥੇ ਚੱਲ ਰਹੇ ਇੰਡੋਨੇਸ਼ੀਆ ਮਾਸਟਰਸ ਬੈੱਡਮਿੰਟਨ ਟੂਰਨਾਮੈਂਟ ‘ਚ ਬੁੱਧਵਾਰ ਨੂੰ ਜੇਤੂ ਸ਼ੁਰੂਆਤ ਕਰਦੇ ਹੋਏ ਆਪਣੇ ਵਰਗ ਦੇ ਦੂਜੇ ਰਾਉਂਡ ‘ਚ ਪ੍ਰਵੇਸ਼ ਕੀਤਾ। ਮਕਾਊ ਓਪਨ ‘ਚ ਖਿਤਾਬ ਦੀ ਹੈਟ੍ਰਿਕ ਲਗਾਉਣ ਦੇ ਬਾਅਦ ਵਿਸ਼ਵ ਦੀ 12ਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਮਹਿਲਾ ਸਿੰਗਲ ਦੇ ਪਹਿਲੇ ਦੌਰ ‘ਚ ਮੇਜ਼ਬਾਨ ਇੰਡੋਨੇਸ਼ੀਆਈ ਖਿਡਾਰੀ ਗ੍ਰਿਗੋਰੀਆ ਮਾਰਿੱਕਾ ਨੂੰ 54 ਮਿੰਟ ਦੇ ਸੰਘਰਸ਼ ‘ਚ 21-16 19-21 21-12 ਤੋਂ ਹਰਾ ਕੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ।
ਟੂਰਨਾਮੈਂਟ ‘ਚ ਚੋਟੀ ਦੀ ਰੈਂਕਿੰਗ ਪ੍ਰਾਪਤ ਸਿੰਧੂ ਵਿਸ਼ਵ ਦੀ 110ਵੀਂ ਰੈਂਕਿੰਗ ਪ੍ਰਾਪਤ ਖਿਡਾਰਨ ਗ੍ਰਿਗੋਰੀਆ ਦੇ ਖਿਲਾਫ ਪਹਿਲੀ ਵਾਰ ਖੇਡਣ ਉਤਰੀ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਕਾਂਸੇ ਦਾ ਤਮਗਾ ਜੇਤੂ ਸਿੰਧੂ ਦੇ ਸਾਹਮਣੇ ਦੂਜੇ ਦੌਰ ‘ਚ ਹੁਣ ਇੰਡੋਨੇਸ਼ੀਆ ਦੀ ਵੁਲਾਨ ਕਾਹੀਆ ਉਤਾਮੀ ਸੂਕੋਪੁਤਰੀ ਦੀ ਚੁਣੌਤੀ ਹੋਵੇਗੀ।
ਪੁਰਸ਼ ਸਿੰਗਲ ‘ਚ ਚੋਟੀ ਦੀ ਰੈਂਕਿੰਗ ਪ੍ਰਾਪਤ ਭਾਰਤੀ ਖਿਡਾਰੀ ਸ਼੍ਰੀਕਾਂਤ ਨੇ ਪਹਿਲੇ ਦੌਰ ‘ਚ ਇੰਡੋਨੇਸ਼ੀਆ ਵਿਬਾਵੋ ਸੇਤਯਾਲਦੀ ਪੁੱਤਰਾ ਨੂੰ 27 ਮਿੰਟ ‘ਚ ਇਕਤਰਫਾ ਅੰਦਾਜ਼ ‘ਚ 26-6 21-12 ਤੋਂ ਹਟਾ ਕੇ ਅਗਲੇ ਦੌਰ ਦਾ ਟਿਕਟ ਕਟਾਇਆ। ਵਿਸ਼ਵ ਦੀ ਅੱਠਵੀਂ ਰੈਂਕਿੰਗ ਪ੍ਰਾਪਤ ਖਿਡਾਰੀ ਸ਼੍ਰੀਕਾਂਤ ਦੇ ਸਾਹਮਣੇ ਇੰਡੋਨੇਸ਼ੀਆ ਦੇ ਸਾਪੁੱਤਰਾ ਵਿਕੀ ਐਂਗਾ ਦੀ ਚੁਣੌਤੀ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com