ਚੇਨਈ ਹੜ੍ਹ: ਗ੍ਰਹਿ ਮੰਤਰੀ ਨੇ ਦਿੱਤੀ ਰਾਹਤ ਕਾਰਜਾਂ ਦਾ ਜਾਣਕਾਰੀ, 269 ਮੌਤਾਂ

rajnath singh parliament
ਚੇਨਈ (ਸਟਿੰਗ ਆਪ੍ਰੇਸ਼ਨ ਬਿਊਰੋ)- ਹੜ੍ਹ ਲੋਕ ਸਭਾ ‘ਚ ਅੱਜ ਸਰਕਾਰ ਵੱਲੋਂ ਤਾਮਿਲਨਾਡੂ ‘ਚ ਆਈ ਹੜ੍ਹ ਨੂੰ ਲੈ ਕੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਆਪਦਾ ‘ਚ 269 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਰੀਬ 900 ਕਰੋੜ ਦਾ ਰਾਹਤ ਪੈਕੇਜ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਸਰਕਾਰ ਨੂੰ ਵੱਖਰਾ ਦੈਵੀਯ ਆਪਦਾ ਵਿਭਾਗ ਬਣਾਉਣ ਦੀ ਅਪੀਲ ਕੀਤੀ।
ਸੰਸਦ ‘ਚ ਰਾਜਨਾਥ ਨੇ ਕਿਹਾ ਕਿ ਤੇਜ਼ ਮੀਂਹ ਕਾਰਨ ਤਾਮਿਲਨਾਡੂ ‘ਚ ਮਰਨ ਵਾਲਿਆਂ ਦੀ ਗਿਣਤੀ 269, ਆਂਧਰਾ ਪ੍ਰਦੇਸ਼ ‘ਚ 54 ਤੇ ਪਾਂਡੀਚਰੀ ‘ਚ 2 ਹੋ ਗਈ ਹੈ। ਉਨ੍ਹਾਂ ਸਦਨ ‘ਚ ਦੱਸਿਆ ਕਿ ਚੇਨਈ ਦੇ ਏਅਰਪੋਰਟ ਤੇ ਰੇਲਵੇ ਸਟੇਸ਼ਨ ਬੰਦ ਹਨ। ਗ੍ਰਹਿ ਮੰਤਰੀ ਮੁਤਾਬਕ ਐਨਡੀਆਰਐਫ ਦੀਆਂ 30 ਟੀਮਾਂ ਕੰਮ ਕਰ ਰਹੀਆਂ ਹਨ, ਜਿੰਨਾ ‘ਚ 1040 ਜਵਾਨ ਹਨ।
ਹੜ੍ਹਾਂ ‘ਚ ਫਸੇ ਲੋਕਾਂ ਦੀ ਮਦਦ ਲਈ 110 ਕਿਸ਼ਤੀਆਂ ਰਾਹਤ ਕਾਰਜਾਂ ‘ਚ ਲਗਾਈਆਂ ਗਈਆਂ ਹਨ। ਆਰਮੀ ਦੇ 7 ਕਾਲਮ ਜਿਸ ‘ਚ 434 ਜਵਾਨ ਹਨ, ਉਹ ਬਚਾਅ ਕਾਰਜਾਂ ‘ਚ ਲੱਗੇ ਹਨ। ਨੇਵੀ ਦੀਆਂ 12 ਕਿਸ਼ਤੀਆਂ ਤੇ 254 ਜਵਾਨ ਵੀ ਰਾਹਤ ਕਾਰਜ ਕਰ ਰਹੇ ਹਨ। ਹੈਲੀਕਾਪਟਰਾਂ ਨਾਲ ਵੀ ਰਾਹਤ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com