ਸਿੱਧੂ ਤੇ ਮਨਪ੍ਰੀਤ ਦਾ ਕਾਂਗਰਸ ‘ਚ ਸਵਾਗਤ:ਕੈਪਟਨ

capran amrinder singh
ਜਲੰਧਰ (ਸਟਿੰਗ ਆਪ੍ਰੇਸ਼ਨ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਪੀਪੁਲਜ਼ ਪਾਰਟੀ ਦੇ ਮਨਪ੍ਰੀਤ ਬਾਦਲ ਕਾਂਗਰਸ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਪਾਰਟੀ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਜਿੰਨੇ ਵੀ ਗਲਤ ਕੇਸ ਦਰਜ ਕਰ ਰਹੀ ਹੈ, ਉਹ ਸਭ ਕਾਂਗਰਸ ਸਰਕਾਰ ਦੇ ਆਉਂਦੇ ਹੀ ਰੱਦ ਕਰਵਾਉਣਗੇ।
ਬਸਪਾ ਅਤੇ ਪੀ. ਪੀ. ਪੀ. ਨਾਲ ਗਠਜੋੜ ਦੀ ਗੱਲ ‘ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਾਂਗਰਸ ਹੁਣ ਬਸਪਾ ਅਤੇ ਪੀ. ਪੀ. ਪੀ. ਨਾਲ ਗਠਜੋੜ ਕਰ ਸਕਦੀ ਹੈ। ਇਸ ਮੌਕੇ ਕੈਪਟਨ ਅਤੇ ਸੁਨੀਲ ਜਾਖੜ ਨੇ ਅੰਬੇਡਕਰ ਚੌਂਕ ‘ਚ ਡਾ. ਅੰਬੇਡਕਰ ਦੀ ਮੂਰਤੀ ਨੂੰ ਫੁੱਲ ਵੀ ਭੇਂਟ ਕੀਤੇ।

About Sting Operation

Leave a Reply

Your email address will not be published. Required fields are marked *

*

themekiller.com