ਇੰਟਰਨੈਸ਼ਨਲ ਅੰਬੇਡਕਰ ਫੋਰਸ ਸੰਸਥਾ ਵਲੋਂ ਸਿਡਨੀ ‘ਚ ਲਗਾਇਆ ਗਿਆ ਖੂਨਦਾਨ ਕੈਂਪ

13

ਸਿਡਨੀ (ਸਟਿੰਗ ਆਪ੍ਰੇਸ਼ਨ ਬਿਊਰੋ)-ਜਿਸ ਮਹਾਨ ਪੁਰਸ਼ ਨੇ ਭਾਰਤ ‘ਚ ਹਜ਼ਾਰਾਂ ਸਾਲਾਂ ਤੋਂ ਬੇਵੱਸ ਅਤੇ ਲਾਚਾਰ ਲੋਕਾਂ ਨੂੰ ਆਪਣੀ ਸੋਚ ਅਤੇ ਕਲਮ ਦੀ ਤਾਕਤ ਨਾਲ ਸੰਵਿਧਾਨ ਦੀ ਸਿਰਜਣਾ ਕਰਕੇ ਮਨੂੰਵਾਦੀ ਸਮਾਜ ‘ਚ ਬਰਾਬਰਤਾ ਦਾ ਹੱਕ ਦਿਵਾਇਆ ਉਸ ਦਲਿਤ ਸਮਾਜ ਦੇ ਰਹਿਬਰ ਨੂੰ ਦਲਿਤ ਸਮਾਜ ਰਹਿੰਦੀ ਦੁਨੀਆ ਤੱਕ ਪੁਜਦਾ ਰਹੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਆਸਟ੍ਰੇਲੀਆ ਦੀ ਨਾਮੀ ਸੰਸਥਾ ਇੰਟਰਨੈਸ਼ਨਲ ਅੰਬੇਡਕਰ ਫੋਰਸ ਵਲੋਂ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਸਾਹਿਬ ਜੀ ਦੇ 59ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ 51 ਕਲਾਰਕ ਸਟਰੀਟ ਸਾਊਥ ਬੈਂਕ ਵਿਖੇ ਲਗਾਏ ਪਹਿਲੇ ਖੂਨਦਾਨ ਕੈਂਪ ਮੌਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਸੰਸਥਾ ਪ੍ਰਧਾਨ ਅਜੈ ਕੁਮਾਰ ਕਟਾਰੀਆ ਅਤੇ ਉਪ-ਪ੍ਰਧਾਨ ਜਸਪਾਲ ਰੱਤੂ ਨੇ ਹਾਜ਼ਰ ਲੋਕਾਂ ਦੇ ਇਕੱਠ ਨਾਲ ਕੀਤਾ।

About Sting Operation

Leave a Reply

Your email address will not be published. Required fields are marked *

*

themekiller.com