ਸਿਡਨੀ ‘ਚ ਵੱਡਾ ਦਹਿਸ਼ਤਗਰਦ ਹਮਲਾ ਟਲਿਆ

police

ਸਿਡਨੀ (ਸਟਿੰਗ ਆਪ੍ਰੇਸ਼ਨ ਬਿਊਰੋ)- ਆਸਟ੍ਰੇਲੀਆ ਪੁਲਿਸ ਦੀ ਮੁਸ਼ਤੈਦੀ ਨਾਲ ਦੇਸ਼ ਵਿੱਚ ਵੱਡਾ ਦਹਿਸ਼ਤਗਰਦ ਹਮਲਾ ਟਲ ਗਿਆ। ਪੁਲਿਸ ਨੇ ਹਮਲੇ ਤੋਂ ਪਹਿਲਾਂ ਹੀ ਆਈ ਐਸ ਨਾਲ ਸਬੰਧਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਗ੍ਰਿਫ਼ਤਾਰੀਆਂ ਸਿਡਨੀ ਵਿਚੋਂ ਕੀਤੀਆਂ ਹਨ। ਇੱਥੋਂ ਦੀਆਂ ਸੁਰਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਕ੍ਰਿਸਮਸ ਦੇ ਮੌਕੇ ਉੱਤੇ ਆਈ ਐਸ ਦੇ ਦਹਿਸ਼ਤਗਰਦ ਦੇਸ਼ ਵਿੱਚ ਵੱਡੀ ਵਾਰਦਾਤ ਕਰ ਸਕਦੇ ਹਨ, ਇਸ ਕਰ ਕੇ ਪੂਰੇ ਆਸਟ੍ਰੇਲੀਆ ਵਿੱਚ ਹਾਈ ਅਲਰਟ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਸਿਡਨੀ ਦੀ ਇੱਕ ਸਰਕਾਰੀ ਇਮਾਰਤ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਸਨ। ਆਸਟ੍ਰੇਲੀਆ ਦੇ ਪ੍ਰਮੁੱਖ ਚੈਨਲ ਏਬੀਸੀ ਦੇ ਅਨੁਸਾਰ ਨੌਜਵਾਨਾਂ ਦੇ ਘਰ ਤੋਂ ਪੁਲਿਸ ਨੂੰ ਕਾਫ਼ੀ ਇਤਰਾਜ਼ਯੋਗ ਸਮਗਰੀ ਬਰਾਮਦ ਹੋਈ ਹੈ। ਨਿਊ ਸਾਊਥ ਵੇਲਜ਼ ਨੇ ਇਹ ਕਾਰਵਾਈ ਅਪਰੇਸ਼ਨ ‘ ਐਪਲਬਾਏ’ ਤਹਿਤ ਕੀਤੀ ਹੈ। ਅਪਰੇਸ਼ਨ ‘ ਐਪਲਬਾਏ’ ਅਸਲ ਵਿੱਚ ਪੁਲਿਸ ਨੇ ਆਈ ਐਸ ਦੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸਮਰਥਕਾਂ ਖ਼ਿਲਾਫ਼ ਸ਼ੁਰੂ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਆਸਟ੍ਰੇਲੀਆ ਵਿੱਚ ਆਈ ਐਸ ਸਮਰਥਕਾਂ ਵੱਲੋਂ ਹੁਣ ਤੱਕ ਦੋ ਹਮਲੇ ਕੀਤੇ ਜਾ ਚੁੱਕੇ ਹਨ। ਦੋਵੇਂ ਹਮਲੇ ਸਿਡਨੀ ਵਿੱਚ ਹੋਏ ਸਨ। ਸਿਡਨੀ ਦਾ ਲਿੰਟ ਕੈਫ਼ੇ ਅਤੇ ਪੁਲਿਸ ਹੈੱਡਕੁਆਟਰ ਆਈ ਐਸ ਦੇ ਦਹਿਸ਼ਤਗਰਦਾਂ ਦਾ ਨਿਸ਼ਾਨਾ ਬਣ ਚੁੱਕੇ ਹਨ।
ਆਸਟ੍ਰੇਲੀਆ ਦੇ ਕਈ ਨੌਜਵਾਨ ਸੀਰੀਆ ਜਾ ਕੇ ਆਈ ਐਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਕਰ ਕੇ ਸਰਕਾਰ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਨੌਜਵਾਨਾਂ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com