ਕ੍ਰਿਸਮਸ ਮੌਕੇ ਜੰਗਲੀ ਅੱਗ ਫੈਲਣ ਕਾਰਨ ਆਸਟ੍ਰੇਲੀਆ ‘ਚ 53 ਮਕਾਨ ਹੋਏ ਸੜ ਕੇ ਸੁਆਹ

fire

ਮੈਲਬੋਰਨ(ਸਟਿੰਗ ਆਪ੍ਰੇਸ਼ਨ ਬਿਊਰੋ)-ਕ੍ਰਿਸਮਸ ਦੇ ਮੌਕੇ ਜੰਗਲ ਵਿਚ ਲੱਗੀ ਅੱਗ ਦੇ ਦੱਖਣੀ ਆਸਟ੍ਰੇਲੀਆ ਤੱਕ ਫੈਲ ਜਾਣ ਕਾਰਨ 53 ਮਕਾਨ ਸੜ ਕੇ ਸੁਆਹ ਹੋ ਗਏ। ਅੱਗ ਦੇ ਕਾਰਨ ਮੈਲਬੋਰਨ ਦੇ ਦੱਖਣੀ-ਪੱਛਮੀ ਖੇਤਰ ਵਿਚ ਸਥਿਤ ਵਯੇ ਰਿਵਰ ਅਤੇ ਸੇਪਰੇਸ਼ਨ ਕ੍ਰੀਕ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਪਿਆ। ਇਨ੍ਹਾਂ ਦੋਹਾਂ ਕਸਬਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਆਉਂਦੇ ਹਨ। ਵਿਕਟੋਰੀਆ ਸਟੇਟ ਪ੍ਰੀਮੀਅਰ ਡੇਨੀਅਲ ਐਂਡ੍ਰੀਊਜ਼ ਨੇ ਕਿਹਾ ਕਿ ਵਯੇ ਰਿਵਰ ਵਿਚ 35 ਅਤੇ ਸੇਪਰੇਸ਼ਨ ਕ੍ਰੀਕ ਵਿਚ 18 ਮਕਾਨ ਅੱਗ ਲੱਗਣ ਕਾਰਨ ਨੁਕਸਾਨੇ ਗਏ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਰਾਹਤ ਦੀ ਖ਼ਬਰ ਹੈ ਕਿ ਅੱਗ ਲੱਗਣ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਇਸ ਤੋਂ ਪਹਿਲਾਂ 2009 ਵਿਚ ਜੰਗਲ ਵਿਚ ਭਿਆਨਕ ਅੱਗ ਲੱਗਣ ਕਾਰਨ 193 ਲੋਕਾਂ ਦੀ ਮੌਤ ਹੋ ਗਈ ਸੀ।
ਹਵਾ ਨੇ ਅੱਗ ਨੂੰ ਫੈਲਾਉਣ ਵਿਚ ਵੱਡਾ ਰੋਲ ਅਦਾ ਕੀਤਾ ਤਾਂ ਦੂਜੇ ਪਾਸੇ ਮੀਂਹ ਨੇ ਅੱਗ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਕਰਮੀਆਂ ਦੀ ਮਦਦ ਕੀਤੀ। ਇਹ ਅੱਗ 19 ਦਸੰਬਰ ਨੂੰ ਤੱਟੀ ਸ਼ਹਿਰ ਲੋਰਨ ਦੇ ਨੇੜੇ ਬਿਜਲੀ ਡਿੱਗਣ ਕਾਰਨ ਲੱਗੀ ਸੀ ਪਰ ਗਰਮ ਮੌਸਮ ਤੇ ਹਵਾਵਾਂ ਦੇ ਕਾਰਨ ਇਹ ਭੜਕ ਗਈ। ਵਿਕਟੋਰੀਆ ਦੇ ਆਫਤ ਪ੍ਰਬੰਧਨ ਕਮਿਸ਼ਨਰ ਕ੍ਰੇਗ ਲਾਪਸਲੇ ਨੇ ਕ੍ਰਿਸਮਸ ‘ਤੇ ਭੋਜਨ ਤੋਂ ਠੀਕ ਪਹਿਲਾਂ ਲੋਕਾਂ ਨੂੰ ਸਾਵਧਾਨ ਕਰਨ ਅਤੇ ਘਰਾਂ ਨੂੰ ਖਾਲੀ ਕਰਵਾਉਣ ਦੇ ਕਦਮ ਦੀ ਸ਼ਲਾਘਾ ਕੀਤੀ, ਜਿਸ ਕਾਰਨ ਅੱਗ ਫੈਲਣ ‘ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

About Sting Operation

Leave a Reply

Your email address will not be published. Required fields are marked *

*

themekiller.com