ਰਾਸ਼ਟਰਪਤੀ ਓਬਾਮਾ ਦੀਆਂ ਹਵਾਈ ‘ਚ ਛੁੱਟੀਆਂ

obama

ਨਿਊਯਾਰਕ(ਸਟਿੰਗ ਆਪ੍ਰੇਸ਼ਨ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਪਰਿਵਾਰ ਨਾਲ ਪਿਛਲੇ ਕਈ ਦਿਨਾਂ ਤੋਂ ਹਵਾਈ ਟਾਪੂ ਉੱਤੇ ਛੁੱਟੀਆਂ ਮਨਾ ਰਹੇ ਹਨ। ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਹੈ। ਓਬਾਮਾ ਦਿਨ ਦੀ ਸ਼ੁਰੂਆਤ ਗੌਲਫ਼ ਨਾਲ ਕਰਦੇ ਹਨ। ਇਸ ਤੋਂ ਬਾਅਦ ਉਹ ਪੂਰੇ ਪਰਿਵਾਰ ਨਾਲ ਦਿਨ ਬਤੀਤ ਕਰਦੇ ਹਨ। ਓਬਾਮਾ ਦੇ ਹਵਾਈ ਵਿੱਚ ਹੋਣ ਕਾਰਨ ਇਲਾਕੇ ਵਿੱਚ ਸੁਰੱਖਿਆ ਦੇ ਕਾਫ਼ੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਹਵਾਈ ਇਲਾਕੇ ਦੇ ਚੱਪੇ ਚੱਪੇ ਉੱਤੇ ਅਮਰੀਕਨ ਖ਼ੁਫ਼ੀਆ ਏਜੰਸੀ ਦੇ ਜਵਾਨ ਤੈਨਾਤ ਹਨ। ਇਲਾਕੇ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਇਹਨਾਂ ਨੂੰ ਹਵਾਈ ਵਿੱਚ ਆਉਣ ਦਿੱਤਾ ਜਾਂਦਾ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਓਬਾਮਾ ਦੇ ਗੌਲਫ਼ ਕੋਰਸ ਨੇੜੇ ਡਰੋਨ ਉਡਾਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਅਮਰੀਕਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਰਾਸ਼ਟਰਪਤੀ ਓਬਾਮਾ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਛੁੱਟੀਆਂ ਮਨਾਉਣ ਲਈ ਪਰਿਵਾਰ ਸਮੇਤ ਹਵਾਈ ਵਿੱਚ ਹੀ ਆਉਂਦੇ ਹਨ।
ਓਬਾਮਾ ਦੀਆਂ ਇਹਨਾਂ ਛੁੱਟੀਆਂ ਉੱਤੇ ਲੱਖਾਂ ਡਾਲਰ ਖ਼ਰਚ ਹੁੰਦੇ ਹਨ। ਕਿਉਂਕਿ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦਾ ਪੂਰਾ ਪ੍ਰਸ਼ਾਸਨਿਕ ਅਮਲਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਉੱਤੇ ਅਲੱਗ ਤੋਂ ਖਰਚਾ ਹੁੰਦਾ ਹੈ। ਦੂਜੇ ਪਾਸੇ ਅਮਰੀਕਾ ਵਿੱਚ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਰਾਸ਼ਟਰਪਤੀ ਓਬਾਮਾ ਦੀ ਕਾਫ਼ੀ ਅਲੋਚਨਾ ਵੀ ਹੋ ਰਹੀ ਹੈ। ਕਿਉਂਕਿ ਰਾਸ਼ਟਰਪਤੀ ਓਬਾਮਾ ਦੀਆਂ ਛੁੱਟੀਆਂ ਉੱਤੇ ਲੱਖਾਂ ਡਾਲਰ ਖ਼ਰਚ ਹੁੰਦੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਪੈਸਾ ਦੇਸ਼ ਦੀ ਆਮ ਜਨਤਾ ਦੇ ਟੈਕਸਾਂ ਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com