ਰਾਤੋ-ਰਾਤ ਅਰਬਪਤੀ ਬਣਨ ਦਾ ਵੱਡਾ ਮੌਕਾ

rato rat
ਹਿਊਸਟਨ (ਸਟਿੰਗ ਆਪ੍ਰੇਸ਼ਨ ਬਿਊਰੋ)- ਅਮਰੀਕਾ ਵਿੱਚ 90 ਕਰੋੜ ਡਾਲਰ (ਕਰੀਬ 6020 ਕਰੋੜ ਰੁਪਏ) ਦੇ ਪਾਵਰਬਾਲ ਲਾਟਰੀ ਜੈਕ ਪਾਟ ਨੂੰ ਅਜੇ ਕੋਈ ਜਿੱਤ ਨਹੀਂ ਸਕਿਆ। ਹੁਣ ਇਸ ਜੈਕ ਪਾਟ ਦੀ ਰਕਮ ਵਧ ਕੇ 1.3 ਅਰਬ ਡਾਲਰ (ਕਰੀਬ 8695 ਕਰੋੜ ਰੁਪਏ) ਹੋ ਗਈ ਹੈ, ਜੋ ਇਕ ਨਵਾਂ ਰਿਕਾਰਡ ਹੈ। ਇਸ ਦਾ ਡਰਾਅ ਬੁੱਧਵਾਰ ਕੱਢਿਆ ਜਾਵੇਗਾ ਜੋ ਲੱਖਾਂ ਅਮਰੀਕੀਆਂ ਦੇ ਰਾਤੋ-ਰਾਤ ਅਰਬਪਤੀ ਬਣਨ ਦੇ ਸੁਪਨੇ ਨੂੰ ਹਵਾ ਦੇ ਰਿਹਾ ਹੈ।
ਅਮਰੀਕਾ ਵਿੱਚ 90 ਕਰੋੜ ਡਾਲਰ ਦੇ ਜੈਕ ਪਾਟ ਨੂੰ ਪਾਉਣ ਦੀ ਅਜਿਹੀ ਹੋੜ ਸੀ ਕਿ ਪਾਵਰਬਾਲ ਲਾਟਰੀ ਡਰਾਅ ਤੋਂ ਪਹਿਲਾਂ ਟਿਕਟ ਖਰੀਦਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ।
ਬੀਤੇ ਦਿਨੀਂ ਪਾਵਰਬਾਲ ਜੈਕ ਪਾਟ ਦੇ ਨੰਬਰ ਜਾਰੀ ਕੀਤੇ ਗਏ, ਪਰ ਕਿਸੇ ਦੀ ਲਾਟਰੀ ਨਹੀਂ ਕੱਢੀ। ਇਹ ਲਾਟਰੀ ਅਮਰੀਕਾ ਦੇ 44 ਪ੍ਰਾਂਤਾਂ ਵਿੱਚ ਖੇਡੀ ਜਾਂਦੀ ਹੈ। ਇਹ ਜੈਕ ਪਾਟ ਪਿਛਲੇ ਚਾਰ ਨਵੰਬਰ ਨੂੰ ਚਾਰ ਕਰੋੜ ਡਾਲਰ (ਕਰੀਬ 267 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦੇ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ ਬੀਤੇ ਦਿਨ ਤੱਕ 19 ਗੁਣਾ ਦਾ ਵਾਧਾ ਹੋ ਗਿਆ ਹੈ।
ਅਰਬਪਤੀ ਬਣਨ ਦੀ ਚਾਹਤ ਵਿੱਚ ਲੱਖਾਂ ਅਮਰੀਕੀਆਂ ਨੇ ਟਿਕਟ ਖਰੀਦੇ ਸਨ, ਪਰ ਕਿਸੇ ਵੀ ਟਿਕਟ ਵਿੱਚ ਜਾਦੂਈ ਅੰਕ 32-16-19-57-34 ਅਤੇ ਪਾਵਰਬਾਲ ਨੰਬਰ 13 ਨਹੀਂ ਸਨ। ਟੈਕਸਾਸ ਲਾਟਰੀ ਨੇ ਟਵੀਟ ਕੀਤਾ, ‘ਬੀਤੀ ਰਾਤ ਪਾਵਰਬਾਲ ਜੈਕ ਪਾਟ ਦਾ ਕੋਈ ਜੇਤੂ ਨਹੀਂ ਨਿਕਲਿਆ।’ ਪਾਵਰਬਾਲ ਲਾਟਰੀ ਵਿੱਚ ਇਕ ਡਰੰਮ ਵਿੱਚ ਪਾਏ ਗਏ 69 ਸਫੈਦ ਗੇਂਦ ਵਿੱਚੋਂ ਪੰਜ ਨੂੰ ਕੱਢਿਆ ਜਾਂਦਾ ਹੈ, ਪਰ ਛੇਵੀਂ ਲਾਲ ਗੇਂਦ ਦੂਸਰੇ ਡਰਮ ‘ਚ ਕੱਢੀ ਜਾਂਦੀ ਹੈ, ਜਿਸ ਵਿੱਚ 26 ਗੇਂਦਾਂ ਹੁੰਦੀਆਂ ਹਨ। ਇਸ ਪ੍ਰਕਿਰਿਆ ਵਿੱਚ ਕੱਢੀਆਂ ਗਈਆਂ ਗੇਂਦਾਂ ‘ਤੇ ਅੰਕਿਤ ਨੰਬਰਾਂ ਨਾਲ ਮਿਲਣ ਵਾਲੇ ਲਾਟਰੀ ਟਿਕਟ ਨੂੰ ਹੀ ਜੈਕ ਪਾਟ ਜੇਤੂ ਚੁਣਿਆ ਜਾਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com