ਪੰਮੇ ਦੇ ਹੱਕ ‘ਚ ਸਿੱਖਾਂ ਨੇ ਲਾਏ ਪੁਰਤਗਾਲ ਦੀ ਐਬੰਸੀ ਅੱਗੇ ਡੇਰੇ

pamma
ਮੈਲਬਾਰਨ (ਸਟਿੰਗ ਆਪ੍ਰੇਸ਼ਨ ਬਿਊਰੋ)- ਪੁਰਤਗਾਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਲਈ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਨੇ ਅੱਜ ਆਪੋ ਆਪਣੇ ਦੇਸ਼ ਵਿੱਚ ਪੁਰਤਗਾਲ ਦੀ ਐਬੰਸੀ ਅੱਗੇ ਸ਼ਾਂਤਮਈ ਧਰਨੇ ਦਿੱਤੇ। ਮੈਲਬਾਰਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਵੀ ਪੁਰਤਗਾਲ ਦੀ ਐਬੰਸੀ ਅੱਗੇ ਧਰਨਾ ਦਿੱਤਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਹਿੱਸਾ ਲਿਆ। ਇਸੀ ਤਰ੍ਹਾਂ ਲੰਡਨ ਵਿੱਚ ਵੀ ਪੁਰਤਗਾਲ ਦੀ ਐਬੰਸੀ ਅੱਗੇ ਪਰਮਜੀਤ ਸਿੰਘ ਪੰਮਾ ਦੀ ਪਤਨੀ ਪਿੰਕੀ ਕੌਰ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ।
ਧਰਨੇ ਤੋਂ ਬਾਅਦ ਐਬੰਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਪੰਮਾ ਨੂੰ ਭਾਰਤ ਹਵਾਲੇ ਨਾ ਕਰਨ ਦੀ ਅਪੀਲ ਕੀਤੀ ਗਈ। ਧਰਨੇ ਵਿੱਚ ਪੰਮਾ ਦੇ ਪਰਿਵਾਰ ਤੋਂ ਇਲਾਵਾ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਿੱਖਾਂ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਸਿੱਖ ਇਸ ਮੁੱਦੇ ਉੱਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਮੰਤਰੀ ਡੇਵਿਡ ਕੈਮਰਨ ਦੇ ਘਰ ਅੱਗੇ ਧਰਨਾ ਦੇ ਚੁੱਕੇ ਹਨ। ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਵਿਰੁੱਧ ਜਿੱਥੇ ਸਿੱਖਾਂ ਵੱਲੋਂ ਕਾਨੂੰਨੀ ਤੌਰ ‘ਤੇ ਪੈਰਵੀ ਕੀਤੀ ਜਾ ਰਹੀ ਹੈ, ਉੱਥੇ ਹੀ ਧਰਨਿਆਂ ਰਾਹੀਂ ਪੁਰਤਗਾਲ ਦੀ ਸਰਕਾਰ ਉਤੇ ਦਬਾਅ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਅਦਾਲਤ ਤੋਂ ਬਾਅਦ ਪੰਮਾ ਦਾ ਕੇਸ ਹੁਣ ਪੁਰਤਗਾਲ ਦੇ ਸੋਸ਼ਲ ਜਸਟਿਸ ਮੰਤਰਾਲੇ ਕੋਲ ਹੈ ਜਿਸ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ਹੋਵੇਗੀ। ਪਰਮਜੀਤ ਸਿੰਘ ਪੰਮਾ ਨੂੰ 18 ਦਸੰਬਰ ਨੂੰ ਪੁਰਤਗਾਲ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਉੱਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਉੱਥੇ ਗਿਆ ਸੀ।।

About Sting Operation

Leave a Reply

Your email address will not be published. Required fields are marked *

*

themekiller.com