ਅਮਰੀਕੀ ਸੁਪਰੀਮ ਕੋਰਟ ‘ਤੇ ਹੋਏਗਾ ਭਾਰਤ ਦਾ ‘ਰਾਜ’ ?

amriki supreme court
ਵਾਸ਼ਿੰਗਟਨ (ਸਟਿੰਗ ਆਪ੍ਰੇਸ਼ਨ ਬਿਊਰੋ)- ਅਮਰੀਕਾ ਵਿੱਚ ਤਿੰਨ ਭਾਰਤੀ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਜੱਜ ਬਣਨ ਦੀ ਦੌੜ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਵਿੱਚ ਇੱਕ ਦਾ ਨੰਬਰ ਲੱਗ ਸਕਦਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਇਹ ਅਹੁਦਾ ਖ਼ਾਲੀ ਹੋ ਗਿਆ ਹੈ। ਚੀਫ਼ ਜਸਟਿਸ ਬਣਨ ਵਿੱਚ ਚੰਡੀਗੜ੍ਹ ਵਿੱਚ ਜੰਮੇ ਭਾਰਤੀ ਮੂਲ ਦੇ ਸ੍ਰੀਕਾਂਤ ਸ੍ਰੀਨਿਵਾਸਨ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।
ਸ੍ਰੀਕਾਂਤ ਨੂੰ ਸਿਰਫ਼ ਵਾਈਟ ਹਾਊਸ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। 48 ਸਾਲ ਦਾ ਸ੍ਰੀਕਾਂਤ ਇਸ ਸਮੇਂ ਅਮਰੀਕਾ ਦੇ ਕੋਲੰਬੀਆ ਸੂਬੇ ਵਿੱਚ ਜੱਜ ਵਜੋਂ ਤਾਇਨਾਤ ਹੈ। ਸ੍ਰੀਕਾਂਤ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਾਫ਼ੀ ਨਜ਼ਦੀਕੀ ਮੰਨਿਆ ਜਾਂਦਾ ਹੈ। ਸ੍ਰੀਕਾਂਤ ਦਾ ਪਿਤਾ ਕਾਨਸ ਯੂਨੀਵਰਸਿਟੀ ਵਿੱਚ ਹਿਸਾਬ ਦੇ ਪ੍ਰੋਫੈਸਰ ਸਨ ਤੇ ਉਨ੍ਹਾਂ ਦਾ ਪਿਛੋਕੜ ਤਾਮਿਲਨਾਡੂ ਨਾਲ ਹੈ। ਆਪਣੇ ਮਾਪਿਆਂ ਨਾਲ ਸ੍ਰੀਕਾਂਤ 1960 ਵਿੱਚ ਅਮਰੀਕਾ ਆਇਆ ਸੀ ਤੇ ਕਾਨੂੰਨ ਦੀ ਪੜ੍ਹਾਈ ਉਸ ਨੇ ਇੱਥੋਂ ਹੀ ਪ੍ਰਾਪਤ ਕੀਤੀ।
ਸ੍ਰੀਕਾਂਤ ਤੋਂ ਇਲਾਵਾ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਨੀਲ ਕਟਿਆਲ ਦਾ ਨਾਮ ਵੀ ਚੀਫ਼ ਜਸਟਿਸ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਇਸ ਤਰ੍ਹਾਂ ਕਮਲਾ ਹੈਰਿਸ ਦਾ ਨਾਮ ਵੀ ਇਸ ਅਹੁਦੇ ਲਈ ਅੱਗ ਚੱਲ ਰਿਹਾ ਹੈ। ਹੈਰਿਸ ਇਸ ਸਮੇਂ ਕੈਲੇਫੋਰਨੀਆ ਤੋਂ ਸੈਨੇਟ ਦੇ ਅਹੁਦੇ ਉੱਤੇ ਹੈ। ਇਸ ਤੋਂ ਪਹਿਲਾਂ ਹੈਰਿਸ 2011 ਵਿੱਚ ਕੈਲੇਫੋਰਨੀਆ ਦੀ ਅਟਾਰਨੀ ਜਨਰਲ ਰਹਿ ਚੁੱਕੀ ਹੈ।

About Sting Operation

Leave a Reply

Your email address will not be published. Required fields are marked *

*

themekiller.com