ਸਾਨੀਆ-ਹਿੰਗਿਸ ਦੀ ਲਗਾਤਾਰ 41ਵੀੰ ਜਿੱਤ

saniahindigs
ਦੋਹਾ (ਸਟਿੰਗ ਆਪ੍ਰੇਸ਼ਨ ਬਿਊਰੋ)- ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਦਾ ਸੁਨਹਿਰਾ ਸਫਰ ਜਾਰੀ ਹੈ। ਜੇਤੂ ਰਥ ‘ਤੇ ਸਵਾਰ ਇਸ ਜੋੜੀ ਨੇ ਇੱਕ ਹੋਰ ਕਾਮਯਾਬੀ ਆਪਣੇ ਨਾਮ ਦਰਜ ਕਰਵਾ ਲਈ। ਇਸ ਜੋੜੀ ਨੇ ਲਗਾਤਾਰ 41ਵੀੰ ਜਿੱਤ ਆਪਣੇ ਨਾਮ ਕਰ ਲਈ ਹੈ। ਦੋਹਾ ‘ਚ ਖੇਡੇ ਜਾ ਰਹੇ ਕਤਰ ਓਪਨ ਟੈਨਿਸ ਟੂਰਨਾਮੈਂਟ ‘ਚ ਸਾਨੀਆ-ਹਿੰਗਿਸ ਦੀ ਜੋੜੀ ਨੇ ਇਹ ਜਿੱਤ ਦਰਜ ਕੀਤੀ।
ਲਗਾਤਾਰ 41ਵੀੰ ਜਿੱਤ ਦਰਜ ਕਰਨ ਦੇ ਨਾਲ-ਨਾਲ ਸਾਨੀਆ-ਹਿੰਗਿਸ ਦੀ ਜੋੜੀ ਨੇ ਟੂਰਨਾਮੈਂਟ ਦੇ ਕੁਆਟਰਫਾਈਨਲ ‘ਚ ਵੀ ਐਂਟਰੀ ਕਰ ਲਈ। ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਚੀਨ ਦੀ ਯੀ ਫੈਨ ਜੂ ਅਤੇ ਸੈਈ ਸੈਈ ਜੈਂਗ ਦੀ ਜੋੜੀ ਨੂੰ ਮਾਤ ਦਿੱਤੀ। ਇਹ ਮੁਕਾਬਲਾ 1 ਘੰਟੇ 24 ਮਿਨਟ ਤਕ ਚੱਲਿਆ। ਸਾਨੀਆ-ਹਿੰਗਿਸ ਦੀ ਜੋੜੀ ਨੇ 6-4, 4-6, 10-4 ਦੇ ਫਰਕ ਨਾਲ ਇਹ ਮੈਚ ਆਪਣੇ ਨਾਮ ਕੀਤਾ।
ਇੰਡੋ-ਸਵਿਸ ਜੋੜੀ ਨੇ ਸਾਲ 2016 ‘ਚ ਲਗਾਤਾਰ 4 ਖਿਤਾਬ ਆਪਣੇ ਨਾਮ ਕਰ ਲਏ ਹਨ। ਜੇਕਰ ਇਹ ਜੋੜੀ ਟੂਰਨਾਮੈਂਟ ‘ਚ ਖਿਤਾਬੀ ਜਿੱਤ ਦਰਜ ਕਰਦੀ ਹੈ ਤਾਂ ਇਹ ਦੋਨਾ ਦਾ ਸਾਲ 2016 ਦਾ 5ਵਾਂ ਖਿਤਾਬ ਹੋਵੇਗਾ। ਇਸਤੋਂ ਪਹਿਲਾਂ ਇਹ ਜੋੜੀ ਇਸੇ ਸਾਲ ਬ੍ਰਿਸਬੇਨ ਓਪਨ, ਸਿਡਨੀ ਓਪਨ, ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਅਤੇ ਸੇਂਟ ਪੀਟਰਸਬਰਗ ਦੇ ਖਿਤਾਬ ਆਪਣੇ ਨਾਮ ਕੀਤੇ ਸਨ।
ਪਿਛਲੇ ਸਾਲ ਸ਼ੁਰੂ ਹੋਇਆ ਜਿੱਤ ਦਾ ਸਿਲਸਿਲਾ ਸਾਨੀਆ-ਹਿੰਗਿਸ ਦੀ ਜੋੜੀ ਨੇ ਸਾਲ 2016 ‘ਚ ਵੀ ਜਾਰੀ ਰੱਖਿਆ ਹੈ। ਇਸ ਜਿੱਤ ਤੋਂ ਬਾਅਦ ਦੋਨਾ ਨੇ ਟਵੀਟ ਕਰਕੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com