ਆਸਟਰੇਲੀਆ ‘ਚ ਪੰਜਾਬੀ ਬਣਿਆ ਵਾਈਸ ਚਾਂਸਲਰ

hhhhhh

ਕੈਨਬਰਾ(ਸਟਿੰਗ ਆਪ੍ਰੇਸ਼ਨ ਬਿਊਰੋ)- ਆਸਟਰੇਲੀਆ ‘ਚ ਇਕ ਪੰਜਾਬੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੈਨਬਰਾ ਸਥਿਤ ਯੂਨੀਵਰਸਟੀ ਆਫ ਕੈਨਬਰਾ ਨੇ ਪੰਜਾਬੀ ਮੂਲ ਦੇ ਪ੍ਰੋਫੈਸਰ ਹਰਗੁਰਦੀਪ ਸਿੰਘ ਸੈਣੀ ਨੂੰ ਅਗਲਾ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਪਹਿਲੀ ਸੰਤਬਰ ਨੂੰ ਅਹੁਦਾ ਸੰਭਾਲਣਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਸੈਣੀ ਐਡੀਲੇਡ ਯੂਨੀਵਰਸਿਟੀ ਤੋਂ ਪਲਾਂਟ ਫਿਜ਼ੀਓਲੋਜੀ ‘ਚ ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਦੀਆਂ ਵੱਖ ਵੱਖ ਵਿਦਿਅਕ ਤੇ ਖੋਜ ਸੰਸਥਾਵਾਂ ‘ਚ ਉੱਚ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਇਸ ਵੇਲੇ ਉਹ ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ‘ਚ ਵਾਈਸ ਪ੍ਰੈਜ਼ੀਡੈਂਟ ਹਨ। ਉਹ ਹੁਣ ਸਟੀਫਨ ਪਾਰਕਰ ਦੀ ਥਾਂ ਕੈਨਬਰਾ ਯੂਨੀਵਰਸਿਟੀ ਦੇ ਅਗਲੇ ਵੀਸੀ ਹੋਣਗੇ।
ਸਾਲ 2000 ‘ਚ ਕੈਨਬਰਾ ਵਿੱਚ ਹੀ ਕੌਮੀ ਵਿਗਿਆਨ ਅਤੇ ਉਦਯੋਗਿਕ ਖੋਜ ਸੰਸਥਾ ‘ਚ ਸੇਵਾਵਾਂ ਦੇ ਚੁੱਕੇ ਸੈਣੀ ਨੇ ਇਸ ਨਿਯੁਕਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਚਾਂਸਲਰ ਟੌਮ ਕਾਲਮਾ ਨੇ ਗਵਰਨਿੰਗ ਬਾਡੀ ਵੱਲੋਂ ਇਸ ਨਵੀਂ ਨਿਯੁਕਤੀ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com