ਫੌਜ ਨੂੰ ਉਤਾਰਨਾ ਪਿਆ ਖੇਤਾਂ ‘ਚ ਜਹਾਜ਼

chopper

ਹੁਸ਼ਿਆਰਪੁਰ(ਸਟਿੰਗ ਆਪ੍ਰੇਸ਼ਨ ਬਿਊਰੋ)- ਹੁਸ਼ਿਆਰਪੁਰ ਦੇ ਪਿੰਡ ਮੇਲੀ ‘ਚ ਅੱਜ ਫੌਜ ਦਾ 1883 ਚੀਤਾ ਹੈਲੀਕਾਪਟਰ ਕੁਝ ਤਕਨੀਕੀ ਖ਼ਰਾਬੀ ਕਾਰਨ ਹੇਠਾਂ ਉਤਾਰਨਾ ਪਿਆ। ਇਸ ਜਹਾਜ਼ ਨੂੰ ਕਣਕ ਦੇ ਖੇਤ ‘ਚ ਉਤਾਰਿਆ ਗਿਆ। ਜਹਾਜ਼ ‘ਚ ਉਸ ਮੌਕੇ ਚਾਰ ਲੋਕ ਮੌਜੂਦ ਸਨ ਜਿਸ ‘ਚ ਦੋ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਇਸ ਚੌਪਰ ਨੇ ਜਲੰਧਰ ਕੈਂਪ ਤੋਂ ਉਡਾਣ ਭਰੀ ਸੀ ਤੇ ਇਹ ਬੀ.ਐਸ.ਐਫ. ਦੇ ਕੈਂਪ ਖੜਕਾ ਜਾ ਰਿਹਾ ਸੀ। ਇਸੇ ਦੌਰਾਨ ਇਸ ‘ਚ ਤਕਨੀਕੀ ਖ਼ਰਾਬੀ ਆਈ ਤੇ ਜਹਾਜ਼ ਨੂੰ ਉਤਾਰਨਾ ਪਿਆ।
ਇਸ ਘਟਨਾ ਤੋਂ ਬਾਅਦ ਪੁਲਿਸ ਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ। ਫੌਜ ਦੀ ਤਕਨੀਕੀ ਟੀਮ ਵੱਲੋਂ ਜਹਾਜ਼ ਦੀ ਮੁਰੰਮਤ ਕੀਤੀ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com