ਪੰਜਾਬੀ ਡਰਾਈਵਰ ਦੀ ਕੈਨੇਡਾ ‘ਚ ਚਰਚਾ

canada

ਕੈਲਗਰੀ (ਸਟਿੰਗ ਆਪ੍ਰੇਸ਼ਨ ਬਿਊਰੋ)- ਕੈਨੇਡਾ ਦੇ ਕੈਲਗਰੀ ਸੂਬੇ ਵਿੱਚ ਇੱਕ ਪੰਜਾਬੀ ਡਰਾਈਵਰ ਅੱਜ ਕੱਲ੍ਹ ਮੀਡੀਆ ਦੀ ਸੁਰਖ਼ੀਆਂ ਵਿੱਚ ਹੈ। ਚਰਚਾ ਦਾ ਕਾਰਨ ਹੈ ਬੱਸ ਡਰਾਈਵਰ ਅਮਨਦੀਪ ਸਿੰਘ ਹੂੰਝਣ ਦੀ ਦਲੇਰੀ, ਜਿਸ ਕਾਰਨ ਇੱਕ ਕੁੜੀ ਦੀ ਇੱਜ਼ਤ ਬੱਚ ਗਈ। ਬੱਸ ਡਰਾਈਵਰ ਅਮਨਦੀਪ ਸਿੰਘ ਦੀ ਬੱਸ ਵਿੱਚ ਆਪਣਾ ਸਫਰ ਪੂਰਾ ਕਰਨ ਤੋਂ ਬਾਅਦ ਰਾਤੀ ਕੁੜੀ ਸਟੈਂਡ ਉਤਰੀ ਤਾਂ ਉੱਥੇ ਮੌਜੂਦਾ ਲੜਕੇ ਨੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ ਕੀਤੀ।
ਇਸ ਦੌਰਾਨ ਅਮਨਦੀਪ ਸਿੰਘ ਹੂੰਝਣ ਨੇ ਬੱਸ ਰੋਕੀ ਅਤੇ ਦੌੜ ਕੇ ਕੁੜੀ ਵੱਲ ਵਧਿਆ। ਅਮਨਦੀਪ ਸਿੰਘ ਨੂੰ ਦੇਖ ਕੇ ਲੜਕੀ ਨਾਲ ਜ਼ਬਰਦਸਤੀ ਕਰਨ ਵਾਲਾ ਲੜਕਾ ਦੌੜ ਗਿਆ। ਇਸ ਦੌਰਾਨ ਅਮਨਦੀਪ ਨੇ ਪੁਲਿਸ ਤੇ ਐਂਬੂਲੈਂਸ ਨੂੰ ਕਾਲ ਕੀਤੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲੜਕੀ ਨੂੰ ਹਸਪਤਾਲ ਪਹੁੰਚਿਆ।
ਕੈਲਗਰੀ ਪੁਲਿਸ ਅਨੁਸਾਰ ਜੇਕਰ ਅਮਨਦੀਪ ਸਿੰਘ ਹੂੰਝਣ ਮੌਕੇ ਉੱਤੇ ਲੜਕੀ ਦੀ ਮਦਦ ਨਾ ਕਰਦਾ ਤਾਂ ਹੋ ਬਹੁਤ ਹੀ ਮੰਦਭਾਗੀ ਘਟਨਾ ਹੋ ਜਾਣੀ ਸੀ। ਅਮਨਦੀਪ ਸਿੰਘ ਦੀ ਦਲੇਰੀ ਕਾਰਨ ਉਸ ਕੈਨੇਡੀਅਨ ਮੀਡੀਆ ਵਿੱਚ ਉਸ ਦੀ ਚਰਚਾ ਹੋ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com