ਆਸਟ੍ਰੇਲੀਆ ਤੋਂ ਆਈ ਦੁੱਖ ਭਰੀ ਖ਼ਬਰ

sea

ਕੈਨਬਰਾ(ਸਟਿੰਗ ਆਪ੍ਰੇਸ਼ਨ ਬਿਊਰੋ)- ਆਸਟ੍ਰੇਲੀਆ ਵਿੱਚ ਪੜਾਈ ਲਈ ਗਏ ਪੰਜਾਬ ਦੇ ਇੱਕ ਨੌਜਵਾਨ ਦੀ ਸਮੁੰਦਰ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਸਿਮਰਨਜੀਤ ਸਿੰਘ ਵਜੋਂ ਹੋਈ ਅਤੇ ਉਹ ਭੋਗਪੁਰ ਨੇੜੇ ਮੋਗਾ ਪਿੰਡ ਦਾ ਰਹਿਣ ਵਾਲਾ ਸੀ। ਹਰਸਿਮਰਨਜੀਤ ਸਿੰਘ ਕੈਨਬਰਾ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜਾਈ ਕਰ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ ਹਰਸਿਮਰਨਜੀਤ ਸਿੰਘ ਆਪਣੇ ਦੋਸਤਾਂ ਨਾਲ ਸਮੁੰਦਰ ਵਿੱਚ ਨਹਾ ਰਿਹਾ ਸੀ ਕਿ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿੱਚ ਘਿਰ ਗਿਆ। ਪੁਲਿਸ ਨੇ ਹਰਸਿਮਰਨਜੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਹੈ। ਹਰਸਿਮਰਨਜੀਤ ਸਿੰਘ ਦੀ ਲਾਸ਼ ਮ੍ਰਿਤਕ ਦੀ ਆਸਟ੍ਰੇਲੀਆ ਰਹਿੰਦੀ ਭੈਣ ਹਵਾਲੇ ਕਰ ਦਿੱਤੀ ਗਈ ਹੈ। ਇਸ ਖ਼ਬਰ ਨਾਲ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

About Sting Operation

Leave a Reply

Your email address will not be published. Required fields are marked *

*

themekiller.com