ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ‘ਵਿਸਾਖੀ’

baisakhi

ਆਕਲੈਂਡ(ਸਟਿੰਗ ਆਪ੍ਰੇਸ਼ਨ ਬਿਊਰੋ)- ਕੈਨੇਡਾ ਦੀ ਸੰਸਦ ਤੋਂ ਬਾਅਦ ਨਿਊਜ਼ੀਲੈਂਡ ਦੀ ਸੰਸਦ ਵਿੱਚ ਵੀ ਵਿਸਾਖੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਨਿਊਜ਼ੀਲੈਂਡ ਦੀ ਸੰਸਦ ਵਿੱਚ ਪਹਿਲੀ ਵਾਰ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਨਿਊਜ਼ੀਲੈਂਡ ਦੇ ਪਹਿਲੇ ਸਿੱਖ ਐਮ.ਪੀ. ਕੰਵਲਜੀਤ ਸਿੰਘ ਬਖ਼ਸ਼ੀ ਦੇ ਯਤਨਾਂ ਨਾਲ ਸੰਸਦ ਵਿੱਚ ਇਹ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਸਥਾਨਕ ਲੋਕ ਤੇ ਗੋਰੇ ਐਮ.ਪੀ. ਸ਼ਾਮਲ ਹੋਏ।
ਇਸ ਮੌਕੇ ਉੱਤੇ ਵਿਸਾਖੀ ਦੇ ਇਤਿਹਾਸ ਬਾਰੇ ਸੰਸਦ ਮੈਂਬਰਾਂ ਨੂੰ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਿੱਖ ਵਿਰਸੇ ਨਾਲ ਸਬੰਧਤ ਤਸਵੀਰ ਵੀ ਸੰਸਦ ਵਿੱਚ ਪੇਸ਼ ਕੀਤੀ ਗਈ। ਗਤਕੇ ਤੋਂ ਇਲਾਵਾ ਗਿੱਧੇ ਤੇ ਭੰਗੜੇ ਦੇ ਜੌਹਰ ਵੀ ਦੇਖਣ ਨੂੰ ਮਿਲੇ। ਨਿਊਜ਼ੀਲੈਂਡ ਵਿੱਚ ਕਰੀਬ 40,000 ਸਿੱਖ ਰਹਿੰਦੇ ਹਨ। ਆਪਣੇ ਕਾਰੋਬਾਰ ਦੇ ਨਾਲ ਪੰਜਾਬੀ ਨਿਊਜ਼ੀਲੈਂਡ ਦੀ ਪੁਲਿਸ ਤੇ ਹੋਰ ਸਰਕਾਰੀ ਅਹੁਦਿਆਂ ਉੱਤੇ ਕੰਮ ਕਰ ਰਹੇ ਹਨ

About Sting Operation

Leave a Reply

Your email address will not be published. Required fields are marked *

*

themekiller.com