ਜਾਕੋਵਿਚ ਬਣਿਆ ਚੈਂਪੀਅਨ, ਕਰੀਅਰ ਗ੍ਰੈਂਡ ਸਲੈਮ ਪੂਰਾ

Novak-Djokovic

ਪੈਰਿਸ (ਸਟਿੰਗ ਆਪ੍ਰੇਸ਼ਨ ਬਿਊਰੋ)- ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜਾਕੋਵਿਚ ਨੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਜਾਕੋਵਿਚ ਨੇ ਖਿਤਾਬੀ ਮੈਚ ‘ਚ ਬ੍ਰਿਟੇਨ ਦੇ ਐਂਡੀ ਮਰੇ ਨੂੰ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਜਾਕੋਵਿਚ ਨੇ ਪਹਿਲੀ ਵਾਰ ਫ੍ਰੈਂਚ ਓਪਨ ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਰੋਮਾਂਚ ਨਾਲ ਭਰਪੂਰ ਇਸ ਮੈਚ ‘ਚ ਐਂਡੀ ਮਰੇ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਸੈਟ ਆਪਣੇ ਨਾਮ ਕਰ ਲਿਆ। ਪਰ ਫਿਰ ਜਾਕੋਵਿਚ ਨੇ ਮੁਕਾਬਲੇ ‘ਚ ਵਾਪਸੀ ਕਰਦਿਆਂ ਅਗਲੇ ਤਿੰਨੇ ਸੈਟ ਜਿੱਤ ਮੈਚ ਅਤੇ ਖਿਤਾਬ ਆਪਣੇ ਨਾਮ ਕਰ ਲਿਆ। ਜਾਕੋਵਿਚ ਨੇ ਖਿਤਾਬੀ ਮੈਚ 3-6, 6-1, 6-2, 6-4 ਦੇ ਫਰਕ ਨਾਲ ਜਿੱਤਿਆ। ਇਸਦੇ ਨਾਲ ਹੀ ਜਾਕੋਵਿਚ ਨੇ ਕਰੀਅਰ ਗ੍ਰੈਂਡ ਸਲੈਮ ਵੀ ਪੂਰਾ ਕਰ ਲਿਆ ਹੈ। ਹੁਣ ਜਾਕੋਵਿਚ ਦੇ ਖਾਤੇ ‘ਚ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ, ਵਿੰਬੈਲਡਨ ਅਤੇ ਯੂ.ਐਸ. ਓਪਨ ਦੇ ਖਿਤਾਬ ਸ਼ਾਮਿਲ ਹੋ ਗਏ ਹਨ। ਇਹ ਕਾਰਨਾਮਾ ਕਰਨ ਵਾਲੇ ਜਾਕੋਵਿਚ ਵਿਸ਼ਵ ਦੇ 18ਵੇਂ ਖਿਡਾਰੀ ਹਨ।
ਇਹ ਨੋਵਾਕ ਜਾਕੋਵਿਚ ਦਾ 12ਵਾਂ ਸਿੰਗਲਸ ਗ੍ਰੈਂਡ ਸਲੈਮ ਖਿਤਾਬ ਹੈ। ਜਾਕੋਵਿਚ ਨੇ ਹੁਣ ਤਕ ਆਸਟ੍ਰੇਲੀਅਨ ਓਪਨ ‘ਚ 6 ਵਾਰ ਖਿਤਾਬੀ ਜਿੱਤ ਦਰਜ ਕੀਤੀ ਹੈ। ਜਦਕਿ ਵਿੰਬੈਲਡਨ ‘ਚ ਜਾਕੋਵਿਚ 3 ਵਾਰ ਚੈਂਪੀਅਨ ਰਹੇ ਹਨ। ਜਾਕੋਵਿਚ ਨੇ ਯੂ.ਐਸ. ਓਪਨ 2 ਵਾਰ ਅਤੇ ਫ੍ਰੈਂਚ ਓਪਨ 1 ਵਾਰ ਜਿੱਤਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com