ਸਿੱਖ ਨੂੰ ਖਾਲਿਸਤਾਨੀ ਕਹਿਣ ‘ਤੇ ਟੂਰਡੋ ਕੋਲ ਸ਼ਿਕਾਇਤ

nijjar-new

ਵੈਨਕੂਵਰ(ਸਟਿੰਗ ਆਪ੍ਰੇਸ਼ਨ ਬਿਊਰੋ)- ਬ੍ਰਿਟਿਸ਼ ਕੋਲੰਬੀਆ ਵਿੱਚ ਦਹਿਸ਼ਤਗਰਦ ਕੈਂਪ ਚਲਾਉਣ ਦੇ ਦੋਸ਼ ਵਿੱਚ ਘਿਰੇ ਕੈਨੇਡੀਅਨ ਹਰਦੀਪ ਸਿੰਘ ਨਿੱਝਰ ਨੇ ਆਪਣੀ ਬੇਗੁਨਾਹੀ ਲਈ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਚਿੱਠੀ ਲਿਖੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਹਰਦੀਪ ਸਿੰਘ ਨਿੱਝਰ ਦਾ ਨਾਮ ਅੱਤਵਾਦੀ ਸੰਗਠਨਾਂ ਨਾਲ ਜੋੜਿਆ ਜਾ ਰਿਹਾ ਹੈ। ਹਰਦੀਪ ਸਿੰਘ ਨਿੱਝਰ ਕੈਨੇਡਾ ਦਾ ਪੱਕਾ ਨਾਗਰਿਕ ਹੈ ਤੇ ਉਹ 1995 ਵਿੱਚ ਪੰਜਾਬ ਤੋਂ ਕੈਨੇਡਾ ਆਇਆ ਸੀ।
ਨਿੱਝਰ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ‘ਮੈਂ ਰਾਸ਼ਟਰਵਾਦੀ ਹਾਂ, ਜੋ ਕਿ ਸਿੱਖ ਕੌਮ ਦੇ ਸਵੈ-ਨਿਰਣੇ ਤੇ ਰੈਫਰੈਂਡਮ ਦੇ ਜ਼ਰੀਏ ਪੰਜਾਬ ਦੀ ਧਰਤੀ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਹਮਾਇਤੀ ਹੈ।” ਚਿੱਠੀ ਵਿੱਚ ਆਖਿਆ ਗਿਆ ਹੈ ਕਿ “ਮੇਰਾ ਮੰਨਣਾ ਹੈ ਕਿ, ਸਿੱਖ ਹੱਕਾਂ ਲਈ ਮੇਰੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਕਾਰਨ ਹੀ ਭਾਰਤੀ ਮੀਡੀਆ ਨੇ ਮੇਰੇ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਨੂੰ ‘ਅੱਤਵਾਦੀ ਸਰਗਰਮੀਆਂ’ ਆਖ ਕੇ ਨਿਸ਼ਾਨਾ ਬਣਾਇਆ ਹੈ।”
ਨਿੱਝਰ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਅਪ੍ਰੈਲ 2015 ਉਸ ਦੇ ਪਿਤਾ ਤੇ ਇੰਗਲੈਂਡ ਦੇ ਨਾਗਰਿਕ ਭਰਾ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਨਿੱਝਰ ਨੇ ਆਖਿਆ ਹੈ ਕਿ ਭਾਰਤੀ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕੈਨੇਡਾ ਰਹਿੰਦੀਆਂ ਆਪਣੀਆਂ ਗਤੀਵਿਧੀਆਂ ਬੰਦ ਨਾ ਕੀਤੀਆਂ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਿੱਝਰ ਨੇ ਆਪਣੀ ਚਿੱਠੀ ਦੀ ਸਮਾਪਤੀ ਵਿੱਚ ਆਖਿਆ ਹੈ ਕਿ ‘ਮੇਰੀਆਂ ਸਿੱਖ ਕੌਮੀ ਗਤੀਵਿਧੀਆਂ ਬਿਲਕੁਲ ਸ਼ਾਂਤਮਈ, ਲੋਕਤੰਤਰਿਕ ਤੇ ਕੈਨੇਡਾ ਦੇ ਕਾਨੂੰਨ ਦੇ ਅਨੁਸਾਰ ਹਨ।

About Sting Operation

Leave a Reply

Your email address will not be published. Required fields are marked *

*

themekiller.com