ਅਰਸ਼ ਤੋਂ ਫਰਸ਼ ‘ਤੇ ਡਿੱਗੀ ਸਭ ਤੋਂ ਅਮੀਰ ਖਿਡਾਰਨ ?

maria sharapova

(ਸਟਿੰਗ ਆਪ੍ਰੇਸ਼ਨ ਬਿਊਰੋ)-ਬੈਨ ਕੀਤੇ ਹੋਏ ਡ੍ਰਗਸ ਦੇ ਸੇਵਨ ਲਈ ਪ੍ਰਤਿਬੰਧ ਦਾ ਸਾਹਮਣਾ ਕਰ ਰਹੀ ਮਾਰੀਆ ਸ਼ਾਰਾਪੋਵਾ ਸਾਲ 2014-2015 ਦੀ ਵਿਸ਼ਵ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਕੇ ਉਭਰੀ ਸੀ। ਅਰਸ਼ ‘ਤੇ ਉਡਾਰੀਆਂ ਲਾ ਰਹੀ ਮਾਰੀਆ ਸ਼ਾਰਾਪੋਵਾ ਨੂੰ ਹੁਣ ਹਰ ਪਾਸੇ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਦੀ ਮਾਰੀਆ ਸ਼ਾਰਾਪੋਵਾ ਦੇ ਡੋਪ ਟੈਸਟ ‘ਚ ਫੇਲ ਹੋਣ ਤੋਂ ਬਾਅਦ ਟੈਨਿਸ ਜਗਤ ‘ਚ ਉਨ੍ਹਾਂ ਬਾਰੇ ਕਾਫੀ ਗੱਲਾਂ ਹੋ ਰਹੀਆਂ ਹਨ।
ਮਾਰੀਆ ਸ਼ਾਰਾਪੋਵਾ ਦਾ ਇੱਕ-ਇੱਕ ਨਖਰਾ ਕਮਾਲ ਦਾ ਹੈ। ਸ਼ਾਰਾਪੋਵਾ ਦੀ ਖੇਡ ਵੀ ਹਰ ਕਿਸੇ ਨੂੰ ਉਸਦਾ ਫੈਨ ਬਣਾ ਦਿੰਦੀ ਹੈ। ਪਰ ਸ਼ਾਰਾਪੋਵਾ ਦੇ ਪਿਛੇ ਸਿਰਫ ਉਸਦੇ ਫੈਨ ਹੀ ਨਹੀਂ ਸਗੋਂ ਪੈਸਾ ਵੀ ਭਜਦਾ ਹੈ। ਇਹੀ ਕਾਰਨ ਹੈ ਕਿ ਸ਼ਾਰਾਪੋਵਾ ਵਿਸ਼ਵ ਦੀ ਸਭ ਤੋਂ ਅਮੀਰ ਖਿਡਾਰਨ ਬਣ ਗਈ।
ਸਾਲ 2014-2015 ਦੇ ਦੌਰਾਨ ਸਭ ਤੋਂ ਵਧ ਕਮਾਈ ਕਰਨ ਵਾਲੀਆਂ ਖਿਡਾਰਨਾ ‘ਚ ਸ਼ਾਰਾਪੋਵਾ ਦਾ ਨਾਮ ਸਭ ਤੋਂ ਉੱਪਰ ਸੀ। ਸ਼ਾਰਾਪੋਵਾ ਦੀ ਇਸ ਇੱਕ ਸਾਲ ਦੀ ਕਮਾਈ 29.2 ਮਿਲੀਅਨ ਡਾਲਰ ਦੀ ਦੱਸੀ ਗਈ ਸੀ। ਭਾਰਤੀ ਕਰੰਸੀ ਦੇ ਹਿਸਾਬ ਨਾਲ ਸ਼ਾਰਾਪੋਵਾ ਨੇ ਪਿਛਲੇ ਇੱਕ ਸਾਲ ‘ਚ ਲਗਭਗ 180 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ਾਰਾਪੋਵਾ ਨੂੰ ਸਪਾਂਸਰਸ ਦੀ ਕੋਈ ਕਮੀ ਨਹੀਂ ਸੀ ਅਤੇ ਨਾ ਹੀ ਸ਼ਾਰਾਪੋਵਾ ਨੂੰ ਸਿਰਫ ਖਿਤਾਬ ਜਿੱਤਣ ਤੇ ਹੀ ਪੈਸੇ ਮਿਲਦੇ ਸਨ। ਬਲਕਿ ਸ਼ਾਰਾਪੋਵਾ ਤਾਂ ਸਿਰਫ ਕਿਤੇ ਖੜੀ ਹੋ ਜਾਵੇ ਤਾਂ ਪੈਸੇ ਦੀ ਵਰਖਾ ਹੋਣ ਲਗਦੀ ਸੀ।
ਫੋਰਬਸ ਮੈਗਜ਼ੀਨ ਦੀ ਜਾਰੀ ਕੀਤੀ ਸੂਚੀ ‘ਚ ਸ਼ਾਰਾਪੋਵਾ ਨੇ ਇੱਕ ਵਾਰ ਫਿਰ ਤੋਂ ਚੋਟੀ ਤੇ ਕਬਜਾ ਕੀਤਾ ਸੀ। ਪਰ ਹੁਣ ਇਸ ਸਭ ਕਮਾਈ ਦੇ ਬਾਵਜੂਦ ਮਾਰੀਆ ਸ਼ਾਰਾਪੋਵਾ ਨੂੰ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਕਾਰਨ ਸਾਲ 2015-1016 ਦੀ ਲਿਸਟ ‘ਚ ਇਹ ਨਾਮ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ। ਸ਼ਾਰਾਪੋਵਾ ਦੀ ਬੀਤੇ ਸਾਲ ਦੀ ਕਮਾਈ 29.2 ਮਿਲੀਅਨ ਡਾਲਰ ਦੀ ਦੱਸੀ ਗਈ ਸੀ। ਪਰ ਇਸ ਵਾਰ ਇਹ ਕਮਾਈ ਘਟ ਕੇ 21.9 ਮਿਲੀਅਨ ਡਾਲਰ ਹੋ ਗਈ। ਇਸ ‘ਚ ਸ਼ਾਰਾਪੋਵਾ ਦਾ ਡੋਪਿੰਗ ਸਕੈਂਡਲ ‘ਚ ਆਉਣਾ ਹੀ ਸਭ ਤੋਂ ਵੱਡਾ ਫੈਕਟਰ ਸਾਬਿਤ ਹੋ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com