ਡੋਪਿੰਗ ਸਕੈਂਡਲ ‘ਚ ਸ਼ਾਰਾਪੋਵਾ ‘ਤੇ 2 ਸਾਲ ਦਾ ਬੈਨ

maria

(ਸਟਿੰਗ ਆਪ੍ਰੇਸ਼ਨ ਬਿਊਰੋ)-ਰੂਸ ਦੀ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ‘ਤੇ ਅੰਤਰਰਾਸ਼ਟਰੀ ਟੈਨਿਸ ਸੰਘ ਨੇ ਬੈਨ ਲਗਾ ਦਿੱਤਾ ਹੈ। ਸ਼ਾਰਾਪੋਵਾ ‘ਤੇ ਇਹ ਬੈਨ ਪ੍ਰਤਿਬੰਧਿਤ ਡਰਗ ਦਾ ਇਸਤੇਮਾਲ ਕਰਨ ਲਈ ਲਗਾਇਆ ਗਿਆ ਹੈ।
ਰੂਸੀ ਖਿਡਾਰਨ ‘ਤੇ ਮਾਰਚ ‘ਚ ਟੈਂਪਰੇਰੀ ਬੈਨ ਲਗਾਇਆ ਗਿਆ ਸੀ। ਜਨਵਰੀ ‘ਚ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੌਰਾਨ ਮੈਲਡੋਨੀਅਮ ਨਾਮ ਦੇ ਡਰਗ ਦੇ ਇਸਤੇਮਾਲ ਲਈ ਸ਼ਾਰਾਪੋਵਾ ਦੇ ਟੈਸਟ ਪਾਜ਼ਿਟਿਵ ਆਏ ਸਨ। ਸ਼ਾਰਾਪੋਵਾ ਦਾ ਕਹਿਣਾ ਸੀ ਕਿ ਦਿਲ ਦੀ ਬਿਮਾਰੀ ਦੇ ਇਲਾਜ ਲਈ ਵਰਤੇ ਜਾਣ ਵਾਲੇ ਇਸ ਡਰਗ ਨੂੰ ਓਹ ਸਾਲ 2006 ਤੋਂ ਹੀ ਲੈ ਰਹੀ ਸੀ। ਇਸ ਡਰਗ ਦੀ ਵਰਤੋਂ ‘ਤੇ ਬੈਨ ਵੀ 1 ਜਨਵਰੀ 2016 ਤੋਂ ਹੀ ਲਗਾਇਆ ਗਿਆ ਸੀ।
5 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ ਵਾਲੀ ਸ਼ਾਰਾਪੋਵਾ ਨੇ ਕਿਹਾ ਕਿ ਉਸਦੇ ਖਿਲਾਫ ਸੁਣਾਇਆ ਗਿਆ ਫੈਸਲਾ ਗਲਤ ਹੈ ਅਤੇ ਓਹ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀ ਹੈ। ਸ਼ਾਰਾਪੋਵਾ ਨੇ ਕਿਹਾ ਕਿ ਓਹ ਇਸ ਫੈਸਲੇ ਖਿਲਾਫ ਅਪੀਲ ਕਰੇਗੀ। ਇਹ ਸਸਪੈਨਸ਼ਨ 26 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਹੈ। ਸ਼ਾਰਾਪੋਵਾ ਇਸ ਫੈਸਲੇ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦੇ ਵਿਚ ਚੁਨੌਤੀ ਦਵੇਗੀ।
ਸ਼ਾਰਾਪੋਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਟੈਨਿਸ ਸੰਘ ਨੇ ਉਸਦੇ ਖਿਲਾਫ 4 ਸਾਲ ਦੇ ਬੈਨ ਦੀ ਮੰਗ ਕੀਤੀ ਸੀ, ਅਤੇ ਉਸਨੂੰ ਜਾਣ ਬੁਝ ਕੇ ਇਸ ਡਰਗ ਦਾ ਸੇਵਨ ਕਰਨ ਦਾ ਜਿੰਮੇਵਾਰ ਹੋਣ ਦੀ ਦਲੀਲ ਵੀ ਦਿੱਤੀ ਗਈ ਸੀ। ਸ਼ਾਰਾਪੋਵਾ ਨੇ ਦੱਸਿਆ ਕਿ ‘ਬੈਂਚ ਨੇ ਮੈਨੂੰ ਬਿਨਾ ਸੋਚੇ ਸਮਝੇ (unintentional) ਇਸ ਡਰਗ ਦਾ ਸੇਵਨ ਕਰਨ ਦਾ ਜਿੰਮੇਵਾਰ ਦੱਸਿਆ ਅਤੇ ਉਸਤੇ 2 ਸਾਲ ਦਾ ਬੈਨ ਲਗਾਇਆ ਗਿਆ।
ਸ਼ਾਰਾਪੋਵਾ ਨੇ ਕਿਹਾ ਕਿ ਓਹ ਸੱਚ ਨਾਲ ਖੜੀ ਹੋਣ ਵਾਲੀ ਖਿਡਾਰਨ ਹੈ ਅਤੇ ਓਹ ਆਪਣੇ ਹੱਕ ਲਈ ਆਵਾਜ਼ ਚੁੱਕੇਗੀ ਅਤੇ ਜਲਦੀ ਤੋਂ ਜਲਦੀ ਮੈਦਾਨ ‘ਤੇ ਵਾਪਸੀ ਕਰਨ ਲਈ ਅਪੀਲ ਕਰੇਗੀ।
ਸ਼ਾਰਾਪੋਵਾ ਨੇ ਸਾਲ 2004 ‘ਚ 17 ਸਾਲ ਦੀ ਉਮਰ ‘ਚ ਵਿੰਬੈਲਡਨ ਗ੍ਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਖਲਬਲੀ ਮਚਾ ਦਿੱਤੀ ਸੀ। ਵਿੰਬੈਲਡਨ ‘ਤੇ ਕਬਜਾ ਜਮਾਉਣ ਵਾਲੀ ਓਹ ਪਹਿਲੀ ਰੂਸੀ ਖਿਡਾਰਨ ਸੀ। ਇਸਤੋਂ ਬਾਅਦ ਸਾਲ 2006 ‘ਚ ਸ਼ਾਰਾਪੋਵਾ ਨੇ ਯੂ.ਐਸ. ਓਪਨ ਗ੍ਰੈਂਡ ਸਲੈਮ ਜਿੱਤਿਆ। ਸਾਲ 2008 ‘ਚ ਸ਼ਾਰਾਪੋਵਾ ਨੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਜਿੱਤਿਆ। ਸਾਲ 2012 ‘ਚ ਫ੍ਰੈਂਚ ਓਪਨ ਜਿੱਤ ਕੇ ਸ਼ਾਰਾਪੋਵਾ ਨੇ ਆਪਣਾ ਕਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ। ਸਾਲ 2014 ‘ਚ ਵੀ ਸ਼ਾਰਾਪੋਵਾ ਫ੍ਰੈਂਚ ਓਪਨ ਚੈਂਪੀਅਨ ਬਣੀ।
ਖਾਸ ਗੱਲ ਇਹ ਹੈ ਕਿ ਲਗਾਤਾਰ 11 ਸਾਲ ਸ਼ਾਰਾਪੋਵਾ ਵਿਸ਼ਵ ਦੀ ਸਭ ਤੋਂ ਮਹਿੰਗੀ ਅਥਲੀਟ ਰਹੀ। ਫੋਰਬਸ ਮੈਗਜ਼ੀਨ ਦੀ ਸਭ ਤੋਂ ਮਹਿੰਗੀ ਖਿਡਾਰਨਾ ਦੀ ਲਿਸਟ ‘ਚ 11 ਸਾਲ ਤਕ ਚੋਟੀ ‘ਤੇ ਰਹਿਣ ਵਾਲੀ ਸ਼ਾਰਾਪੋਵਾ ਨੂੰ ਇਸੇ ਸਾਲ ਸੇਰੇਨਾ ਵਿਲੀਅਮਸ ਨੇ ਟਾਪ ਸਥਾਨ ਤੋਂ ਹਟਾਇਆ।
ਸ਼ਾਰਾਪੋਵਾ ਨੇ ਕਿਹਾ ਕਿ ਓਹ ਇਸ ਡਰਗ ਨੂੰ ਮੈਲਡੋਨੀਅਮ ਦੇ ਨਾਮ ਤੋਂ ਨਹੀ ਸਗੋਂ ਮਿਲਡਰੋਨੇਟ ਨਾਮ ਨਾਲ ਜਾਣਦੀ ਸੀ ਅਤੇ ਇਸੇ ਕਾਰਨ ਓਹ ਇਸ ਡਰਗ ਦਾ ਸੇਵਨ ਕਰਦੀ ਰਹੀ।

About Sting Operation

Leave a Reply

Your email address will not be published. Required fields are marked *

*

themekiller.com