ਸਾਇਨਾ ਬਣੀ ਆਸਟ੍ਰੇਲੀਅਨ ਓਪਨ ਚੈਂਪੀਅਨ

Saina_Nehwal

ਨਵੀਂ ਦਿੱਲੀ(ਸਟਿੰਗ ਆਪ੍ਰੇਸ਼ਨ ਬਿਊਰੋ)-ਭਾਰਤ ਦੀ ਬੈਡਮਿੰਟਨ ਕਵੀਨ ਸਾਇਨਾ ਨਹਿਵਾਲ ਨੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤ ਲਿਆ ਹੈ।ਫਾਈਨਲ ‘ਚ ਸਾਇਨਾ ਨੇ ਚੀਨ ਦੀ ਸੁਨ ਯੂ ਨੂੰ ਮਾਤ ਦਿੱਤੀ।
ਸਾਇਨਾ ਨੇ ਖਿਤਾਬੀ ਮੈਚ 11-21, 21-14, 21-19 ਨਾਲ ਜਿੱਤਿਆ। ਇਸ ਮੈਚ ਦੀ ਸ਼ੁਰੂਆਤ ‘ਚ ਸਾਇਨਾ ਨਹਿਵਾਲ ਫਿੱਕੀ ਨਜਰ ਆਈ। ਸਾਇਨਾ ਨੇ ਧੀਮੇ ਅੰਦਾਜ਼ ‘ਚ ਸ਼ੁਰੂਆਤ ਕੀਤੀ ਅਤੇ ਉਸਦੀ ਵਿਰੋਧੀ ਖਿਡਾਰਨ ਲਗਾਤਾਰ ਅੰਕ ਜੁਟਾਉਂਦੀ ਰਹੀ। ਸਾਇਨਾ ਨੇ ਪੋਹਿਲਾ ਗੇਮ ਇੱਕ ਤਰਫਾ ਅੰਦਾਜ਼ ‘ਚ ਗਵਾ ਦਿੱਤਾ। ਪਹਿਲੇ ਗੇਮ ਨੂੰ ਵੇਖ ਲਗ ਰਿਹਾ ਸੀ ਕਿ ਸਾਇਨਾ ਲਈ ਮੈਚ ‘ਚ ਵਾਪਸੀ ਮੁਸ਼ਕਿਲ ਹੋ ਜਾਵੇਗੀ। ਪਰ ਸਾਇਨਾ ਨੇ ਦੂਜੇ ਸੈਟ ‘ਚ ਧਮਾਕੇਦਾਰ ਵਾਪਸੀ ਕੀਤੀ ਅਤੇ ਦੂਜਾ ਸੈਟ ਆਸਾਨੀ ਨਾਲ ਆਪਣੇ ਨਾਮ ਕਰ ਲਿਆ। ਮੈਚ ਦਾ ਤੀਜਾ ਸੈਟ ਬੇਹਦ ਰੋਮਾਂਚਕ ਰਿਹਾ ਅਤੇ ਸਾਇਨਾ ਨਹਿਵਾਲ ਨੇ ਇਹ ਸੈਟ 21-19 ਦੇ ਫਰਕ ਨਾਲ ਆਪਣੇ ਨਾਮ ਕਰ ਮੈਚ ‘ਚ ਜਿੱਤ ਦਰਜ ਕੀਤੀ। ਖਿਤਾਬੀ ਮੈਚ 72 ਮਿਨਟ ਚੱਲਿਆ।
ਇਹ ਦੂਜਾ ਮੌਕਾ ਹੈ ਜਦ ਸਾਇਨਾ ਨਹਿਵਾਲ ਨੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਆਪਣੇ ਨਾਮ ਕੀਤਾ ਹੈ। ਰੀਓ ਓਲੰਪਿਕਸ ਤੋਂ ਪਹਿਲਾਂ ਇਹ ਜਿੱਤ ਸਾਇਨਾ ਨਹਿਵਾਲ ਦਾ ਹੌਂਸਲਾ ਜਰੂਰ ਵਧਾਏਗੀ।

About Sting Operation

Leave a Reply

Your email address will not be published. Required fields are marked *

*

themekiller.com