ਸਿਲਵਰ ਜਿੱਤ, ਭਾਰਤ ਨੇ ਰਚਿਆ ਇਤਿਹਾਸ

hockey

ਲੰਦਨ (ਸਟਿੰਗ ਆਪ੍ਰੇਸ਼ਨ ਬਿਊਰੋ)- ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਚੈਂਪੀਅਨਸ ਟਰਾਫੀ ‘ਚ ਚਾਂਦੀ ਦਾ ਤਗਮਾ ਜਿੱਤ ਲਿਆ। ਭਾਰਤੀ ਹਾਕੀ ਟੀਮ ਨੂੰ ਖਿਤਾਬੀ ਮੈਚ ‘ਚ ਹਾਰ ਜਰੂਰ ਨਸੀਬ ਹੋਈ ਪਰ ਟੀਮ ਦੇ ਪ੍ਰਦਰਸ਼ਨ ਨੇ ਹਰ ਕਿਸੇ ਨੂੰ ਟੀਮ ਦੀ ਤਾਰੀਫ ਕਰਨ ‘ਤੇ ਮਜਬੂਰ ਕਰ ਦਿੱਤਾ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਗੋਲਡ ਮੈਡਲ ਮੈਚ ‘ਚ ਆਸਟ੍ਰੇਲੀਆ ਨੇ ਪੈਨਲਟੀ ਸ਼ੂਟ ਆਉਟ ‘ਚ 3-1 ਨਾਲ ਬਾਜ਼ੀ ਮਾਰੀ। ਟੀਮ ਇੰਡੀਆ ਲਈ ਇਸ ਮੈਚ ਦਾ ਸਟਾਰ ਟੀਮ ਦਾ ਕਪਤਾਨ ਪੀ.ਆਰ. ਸ਼ਰੀਜੇਸ਼ ਰਿਹਾ। ਗੋਲਕੀਪਰ ਸ਼ਰੀਜੇਸ਼ ਨੇ ਐਸੀ ਦਮਦਾਰ ਖੇਡ ਵਿਖਾਈ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਅਟੈਕ ਦੇ ਬਾਵਜੂਦ ਭਾਰਤ ਖਿਲਾਫ ਰੈਗੂਲਰ ਟਾਈਮ ‘ਚ ਗੋਲ ਕਰਨ ‘ਚ ਨਾਕਾਮ ਰਹੀ। ਆਸਟ੍ਰੇਲੀਆ ਨੂੰ ਪਹਿਲੇ ਕੁਆਟਰ ‘ਚ ਲਗਾਤਾਰ 4 ਪੈਨਲਟੀ ਕਾਰਨਰ ਮਿਲੇ, ਅਤੇ ਹਰ ਮੌਕੇ ਸ਼ਰੀਜੇਸ਼ ਨਾਮ ਦੀ ਦੀਵਾਰ ਨੇ ਆਸਟ੍ਰੇਲੀਆ ਨੂੰ ਗੋਲ ਕਰਨ ਤੋਂ ਰੋਕ ਲਿਆ। ਫਿਰ ਦੂਜੇ ਕੁਆਟਰ ‘ਚ ਸ਼ਰੀਜੇਸ਼ ਨੇ ਪੈਨਲਟੀ ਕਾਰਨਰ ਤਾਂ ਰੋਕਿਆ ਹੀ, ਨਾਲ ਹੀ ਆਸਟ੍ਰੇਲੀਆ ਨੂੰ ਮਿਲਿਆ ਪੈਨਲਟੀ ਸਟਰੋਕ ਵੀ ਆਸਟ੍ਰੇਲੀਆ ਦੀ ਟੀਮ ਭਾਰਤੀ ਗੋਲਕੀਪਰ ਦੇ ਦਬਾਅ ਕਾਰਨ ਗਵਾ ਬੈਠੀ।
ਮੈਚ ਦੇ ਚਾਰੇ ਕੁਆਟਰਸ ‘ਚ ਦੋਨੇ ਟੀਮਾਂ ਗੋਲ ਕਰਨ ‘ਚ ਨਾਕਾਮ ਰਹੀਆਂ। ਫਿਰ ਜਦ ਪੈਨਲਟੀ ਸਟਰੋਕਸ ਦੀ ਵਾਰੀ ਆਈ ਤਾਂ ਆਸਟ੍ਰੇਲੀਆ ਦੀ ਟੀਮ ਬੇਹਤਰ ਸਾਬਿਤ ਹੋਈ ਅਤੇ ਆਸਟ੍ਰੇਲੀਆ ਨੇ 3-1 ਨਾਲ ਮੈਚ ਆਪਣੇ ਨਾਮ ਕਰ ਲਿਆ। ਆਸਟ੍ਰੇਲੀਆ ਨੇ ਟਰਾਫੀ ਤਾਂ ਜਿੱਤ ਲਈ ਪਰ ਭਾਰਤੀ ਟੀਮ ਨੇ ਆਪਣੀ ਦਮਦਾਰ ਖੇਡ ਨਾਲ ਸਭ ਦੇ ਦਿਲ ਜਿੱਤ ਲਏ।
ਇਹ ਭਾਰਤੀ ਹਾਕੀ ਟੀਮ ਦਾ ਚੈਂਪੀਅਨਸ ਟਰਾਫੀ ‘ਚ ਹੁਣ ਤਕ ਦਾ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਹੈ। ਇਸਤੋਂ ਪਹਿਲਾਂ ਭਾਰਤ ਨੇ ਸਾਲ 1982 ‘ਚ ਆਖਰੀ ਵਾਰ ਕਾਂਸੀ ਦਾ ਤਗਮਾ ਜਿੱਤਿਆ ਸੀ। ਟੀਮ ਇੰਡੀਆ ਲਈ ਇਹ ਮੈਡਲ ਇਸ ਕਾਰਨ ਵੀ ਖਾਸ ਸੀ ਕਿ ਲੀਗ ‘ਚ ਟੀਮ ਸਰਦਾਰ ਸਿੰਘ, ਰੁਪਿੰਦਰਪਾਲ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸੀਨੀਅਰ ਖਿਡਾਰੀਆਂ ਦੀ ਗੈਰਹਾਜਰੀ ‘ਚ ਖੇਡ ਰਹੀ ਸੀ। ਸ਼ਰੀਜੇਸ਼ ਦੀ ਕਪਤਾਨੀ ਅਤੇ ਯੁਵਾ ਖਿਡਾਰੀਆਂ ਦੀ ਖੇਡ ਇਸ ਟੂਰਨਾਮੈਂਟ ‘ਚ ਹਿਟ ਸਾਬਿਤ ਹੋਈ।

About Sting Operation

Leave a Reply

Your email address will not be published. Required fields are marked *

*

themekiller.com