ਨੇਵੀ ਨੇ ਸੈਨਿਕਾਂ ਨੂੰ ਕੀਤਾ ਜਾਂਦਾ ਰੇਪ ਲਈ ਮਜਬੂਰ

austrailian

ਸਿਡਨੀ(ਸਟਿੰਗ ਆਪ੍ਰੇਸ਼ਨ ਬਿਊਰੋ)-ਆਲਟ੍ਰੇਲੀਅਨ ਨੇਵੀ ਨੇ ਸੈਨਿਕਾਂ ਨੂੰ ਟ੍ਰੇਨਿੰਗ ਦੌਰਾਨ ਇੱਕ ਦੂਜੇ ਦੇ ਰੇਪ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਖੁਲਾਸਾ ਕਰਨ ਵਾਲੇ ਸੈਨਿਕਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਇਸ ਦੌਰ ਵਿੱਚੋਂ ਗੁਜਰਨਾ ਪੈਂਦਾ ਸੀ। ਇਸੇ ਰਾਈਟ ਆਫ ਪੈਸੇਜ ਦਾ ਨਾਂ ਦਿੱਤਾ ਜਾਂਦਾ ਸੀ। ਇਨ੍ਹਾਂ ਸੈਨਿਕਾਂ ਨੇ ਹਾਲ ਹੀ ਵਿੱਚ ਰਾਇਲ ਕਮਿਸ਼ਨ ਦੇ ਸਾਹਮਣੇ ਇਹ ਸ਼ਿਕਾਇਤ ਕੀਤੀ ਹੈ। ਕਮਿਸ਼ਨ ਉਨ੍ਹਾਂ ਦੇ ਬਿਆਨਾਂ ਦੀ ਜਾਂਚ ਕਰ ਰਿਹਾ ਹੈ।
ਰਾਇਲ ਕਮਿਸ਼ਨ ਦੀ ਪੇਸ਼ੀ ਵਿੱਚ ਕੁਝ ਕੈਡੇਟਿਸ ਨੇ ਆਪਣੀ ਆਪ ਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ਰੇਪ ਤੋਂ ਇਲਾਵਾ ਸ਼ੁਰੂਆਤੀ ਦੌਰ ਵਿੱਚ ਸੈਨਿਕਾਂ ਨੂੰ ਆਪਣੇ ਪ੍ਰਾਈਵੇਟ ਪਾਰਟ ਤੋਂ ਬਿਨਾਂ ਜੁੱਤਿਆਂ ਵਾਲੀ ਪਾਲਿਸ਼ ਦੀ ਵਰਤੋਂ ਕਰਨੀ ਪੈਂਦੀ ਸੀ। ਇਸ ਨੂੰ ਉਹ ਬਲੈਕਬਾਲਿੰਗ ਕਹਿੰਦੇ ਸਨ। ਇਸ ਤੋਂ ਇਲਾਵਾ ਟਾਏਲਿਟ ਵਿੱਚ ਸਿਰ ਪਾ ਕੇ ਫਲੱਸ਼ ਨੂੰ ਚਲਾ ਦਿੱਤਾ ਜਾਂਦਾ ਸੀ, ਇਸ ਨੂੰ ਰਾਇਲ ਫਲੱਸ਼ ਕਹਿੰਦੇ ਸਨ।
ਸੈਨਿਕਾਂ ਦਾ ਦਾਅਵਾ ਹੈ ਕਿ ਅਜਿਹਾ ਵਤੀਰਾ ਕਰਨ ਵਾਲੇ ਇਸ ਨੂੰ ਮਰਦ ਬਣਨ ਦਾ ਤਰੀਕਾ ਕਰਾਰ ਦਿੰਦੇ ਸਨ। ਇੱਕ ਵਿਦੇਸ਼ੀ ਜਲ ਸੈਨਾ ਮੈਂਬਰ ਨੇ ਦੱਸਿਆ ਕਿ ਇੱਕ ਰਾਤ ਉਸ ਨੂੰ ਬਿਸਤਰ ਤੋਂ ਉਠਾ ਲਿਆ ਗਿਆ ਤੇ ਪੂਰੀ ਟ੍ਰੇਨਿੰਗ ਦੌਰਾਨ ਉਸ ਨਾਲ ਕਈ ਵਾਰ ਰੇਪ ਕੀਤਾ ਗਿਆ। ਇੱਕ ਸੈਨਿਕ ਦੱਸਿਆ ਕਿ ਕਈ ਵਾਰ ਉਸ ਨੂੰ ਅੱਧੀ ਰਾਤ ਬਿਸਤਰ ਤੋਂ ਖਿੱਚ ਕੇ ਮੈਦਾਨ ਵਿੱਚ ਲਿਜਾਇਆ ਗਿਆ।
ਇਸ ਟ੍ਰੇਨਿੰਗ ਤੋਂ ਨਿਕਲਣ ਵਾਲੇ ਦੂਸਰੇ ਸੈਨਿਕਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਕਈ ਵਾਰ ਦੂਸਰੇ ਸੈਨਿਕਾਂ ਦਾ ਰੇਪ ਕਰਨ ਲਈ ਕਿਹਾ ਜਾਂਦਾ ਸੀ। ਇੱਥੋਂ ਤੱਕ ਕਿ ਜੂਨੀਅਰ ਸੈਨਿਕਾਂ ਨਾਲ ਗੈਰ ਕੁਦਰਤੀ ਸੈਕਸ ਲਈ ਕਿਹਾ ਗਿਆ। ਆਸਟ੍ਰੇਲਿਆਈ ਰਾਇਲ ਕਮੀਸ਼ਨ ਨੇ ਉਸ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਵੀ ਸੁਣਵਾਈ ਕੀਤੀ, ਜਿਸ ਨੂੰ ਕਥਿਤ ਤੌਰ ‘ਤੇ ਆਪਣੇ ਇੰਸਟ੍ਰੱਕਟਰ ਨਾਲ ਸੈਕਸ ਸਬੰਧ ਰੱਖਣ ਦੀ ਵਜ੍ਹਾ ਨਾਲ ਧਮਕੀ ਦਿੱਤੀ ਗਈ ਸੀ।
ਰਾਇਲ ਕਮਿਸ਼ਨ 2012 ਵਿੱਚ ਉਸ ਵੇਲੇ ਬਣਿਆਂ ਸੀ, ਜਦੋਂ ਕਰੀਬ 24 ਹਜ਼ਾਰ ਸ਼ਿਕਾਇਤਾਂ ਮਿਲਿਆਂ ਸਨ। ਉਨ੍ਹਾਂ ਵਿੱਚੋਂ ਕਮਿਸ਼ਨ ਨੇ 111 ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਨ।

About Sting Operation

Leave a Reply

Your email address will not be published. Required fields are marked *

*

themekiller.com