ਮਰੇ ਨੇ ਕਟਾਇਆ ਵਿੰਬੈਲਡਨ ਫਾਈਨਲ ਦਾ ਟਿਕਟ

andy

ਲੰਡਨ(ਸਟਿੰਗ ਆਪ੍ਰੇਸ਼ਨ ਬਿਊਰੋ)-ਬ੍ਰਿਟੇਨ ਦੇ ਐਂਡੀ ਮਰੇ ਨੇ ਟਾਮਸ ਬਰਡਿਕ ਨੂੰ ਹਰਾ ਕੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਮਰੇ ਨੇ ਸੈਮੀਫਾਈਨਲ ‘ਚ ਇੱਕ ਤਰਫਾ ਅੰਦਾਜ਼ ‘ਚ ਜਿੱਤ ਦਰਜ ਕੀਤੀ।
ਐਂਡੀ ਮਰੇ ਨੇ ਬਰਡਿਕ ਨੂੰ ਸਿਧੇ ਸੈਟਾਂ ‘ਚ 6-3, 6-3, 6-3 ਦੇ ਫਰਕ ਨਾਲ ਹਰਾਇਆ। ਮਰੇ ਨੂੰ ਆਪਣਾ ਮੈਚ ਜਿੱਤਣ ‘ਚ 2 ਘੰਟੇ ਤੋਂ ਵੀ ਘੱਟ ਦਾ ਸਮਾਂ ਲੱਗਾ। ਐਂਡੀ ਮਰੇ ਸਾਲ 2013 ‘ਚ ਵੀ ਵਿੰਬੈਲਡਨ ਗ੍ਰੈਂਡ ਸਲੈਮ ਜਿੱਤ ਚੁੱਕੇ ਹਨ ਅਤੇ ਹੁਣ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮਰੇ ਵਿੰਬੈਲਡਨ ਖਿਤਾਬ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰਨਗੇ।
ਬਰਡਿਕ ਆਪਣੇ ਪਾਵਰਫੁਲ ਖੇਡ ਲਈ ਜਾਣੇ ਜਾਂਦੇ ਹਨ ਪਰ ਸੈਮੀਫਾਈਨਲ ‘ਚ ਬਰਡਿਕ ਨੇ ਕਈ ਗਲਤੀਆਂ ਕੀਤੀਆਂ ਜਿਸਦੀ ਭਰਪਾਈ ਇਸ ਖਿਡਾਰੀ ਨੂੰ ਹਾਰ ਨਾਲ ਕਰਨੀ ਪਈ। ਇਸ ਮੈਚ ਤੋਂ ਪਹਿਲਾਂ ਮਰੇ ਅਤੇ ਬਰਡਿਕ ਵਿਚਾਲੇ ਇਸੇ ਸਾਲ ਕੁਲ 4 ਮੈਚ ਖੇਡੇ ਗਏ ਸਨ ਜਿਸ ‘ਚ ਹਰ ਮੌਕੇ ਮਰੇ ਹੀ ਜੇਤੂ ਰਹੇ ਸਨ। ਮਰੇ ਨੇ ਬ੍ਰਿਟਿਸ਼ ਟੈਨਿਸ ‘ਚ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਮਰੇ ਹੁਣ ਕੁਲ 11 ਗ੍ਰੈਂਡ ਸਲੈਮ ਫਾਈਨਲ ਖੇਡਣ ਵਾਲੇ ਬ੍ਰਿਟੇਨ ਦੇ ਪਹਿਲੇ ਖਿਡਾਰੀ ਬਣ ਗਏ ਹਨ।

About Sting Operation

Leave a Reply

Your email address will not be published. Required fields are marked *

*

themekiller.com