ਵਿੰਬੈਲਡਨ ‘ਚ ਖਤਮ ਹੋਈ ਭਾਰਤੀ ਚੁਨੌਤੀ

london

ਲੰਡਨ(ਸਟਿੰਗ ਆਪ੍ਰੇਸ਼ਨ ਬਿਊਰੋ)-ਲੀਐਂਡਰ ਪੇਸ ਅਤੇ ਮਾਰਟੀਨਾ ਹਿੰਗਿਸ ਦੀ ਹਰ ਦੇ ਨਾਲ ਵਿੰਬੈਲਡਨ ਗ੍ਰੈਂਡ ਸਲੈਮ ‘ਸੀ ਭਾਰਤੀ ਚੁਨੌਤੀ ਖਤਮ ਹੋ ਗਈ। ਪੇਸ-ਹਿੰਗਿਸ ਦੀ ਜੋੜੀ ਨੂੰ ਵਿੰਬੈਲਡਨ ਦੇ ਤੀਜੇ ਦੌਰ ‘ਚ ਹਰ ਝੱਲਣੀ ਪਈ।
ਪੇਸ-ਹਿੰਗਿਸ ਦੀ ਜੋੜੀ ਨੂੰ ਮਿਕਸਡ ਡਬਲਸ ਕੈਟੇਗਰੀ ‘ਚ ਬ੍ਰਿਟੇਨ ਦੀ ਹੀਥਰ ਵਾਟਸਨ ਅਤੇ ਫਿਨਲੈਂਡ ਦੇ ਹੈਨਰੀ ਕੌਂਟੀਨੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਿਟਿਸ਼-ਫਿਨਲੈਂਡ ਦੀ ਜੋੜੀ ਨੇ ਇਸ ਮੈਚ ‘ਚ ਪੇਸ-ਹਿੰਗਿਸ ਨੂੰ 3-6, 6-3, 6-2 ਦੇ ਫਰਕ ਨਾਲ ਹਰਾਇਆ। ਪੇਸ-ਹਿੰਗਿਸ ਦੀ ਜੋੜੀ ਲਈ ਇੱਕ ਨਿਰਾਸ਼ਾਜਨਕ ਗੱਲ ਇਹ ਵੀ ਰਹੀ ਕਿ ਉਨ੍ਹਾਂ ਦੀ ਵਿਰੋਧੀ ਜੋੜੀ ਨੂੰ ਸ਼ੁਰੂਆਤੀ 2 ਮੈਚਾਂ ‘ਚ ਵਾਕ-ਓਵਰ ਮਿਲੇ ਸੀ ਅਤੇ ਇਹ ਜੋੜੀ ਗ੍ਰੈਂਡ ਸਲੈਮ ‘ਚ ਆਪਣਾ ਪਹਿਲਾ ਮੈਚ ਖੇਡ ਰਹੀ ਸੀ।
ਇਸਤੋਂ ਪਹਿਲਾਂ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੂੰ ਵੀ ਹਰ ਝੱਲਣੀ ਪਈ ਸੀ ਅਤੇ ਇਹ ਜੋੜੀ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਈ। ਸਾਨੀਆ-ਹਿੰਗਿਸ ਦੀ ਜੋੜੀ ਕੁਆਟਰਫਾਈਨਲ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਕੁਆਟਰਫਾਈਨਲ ‘ਚ ਇਸ ਜੋੜੀ ਨੂੰ ਟੀਮੀਆ ਬਾਬੋਸ ਅਤੇ ਯਾਰਾਸਲੋਵਾ ਸ਼ੇਵੇਦੋਵਾ ਦੀ ਜੋੜੀ ਨੇ ਮਾਤ ਦਿੱਤੀ। ਹੰਗਰੀ ਅਤੇ ਕਜ਼ਾਖਸਤਾਨ ਦੀ ਜੋੜੀ ਨੇ ਇੰਡੋ-ਸਵਿਸ ਜੋੜੀ ਨੂੰ 6-2, 6-4 ਨਾਲ ਹਰਾਇਆ।

About Sting Operation

Leave a Reply

Your email address will not be published. Required fields are marked *

*

themekiller.com