ਵਿੰਬੈਲਡਨ ‘ਚ ਫੈਡਰਰ ਦੀ ਚੁਨੌਤੀ ਖਤਮ

rogerfederer

ਲੰਡਨ (ਸਟਿੰਗ ਆਪ੍ਰੇਸ਼ਨ ਬਿਊਰੋ)- ਰਾਜਰ ਫੈਡਰਰ ਉਲਟਫੇਰ ਦਾ ਸ਼ਿਕਾਰ ਹੋਕੇ ਵਿੰਬੈਲਡਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਏ ਹਨ। ਸੈਮੀਫਾਈਨਲ ਮੈਚ ‘ਚ ਫੈਡਰਰ ਨੂੰ ਮਿਲੋਸ ਰਾਓਨਿਕ ਨੇ ਮਾਤ ਦਿੱਤੀ। ਰੋਮਾਂਚ ਨਾਲ ਭਰਪੂਰ ਸੈਮੀਫਾਈਨਲ ਮੈਚ 5 ਸੈਟਾਂ ਤਕ ਚੱਲਿਆ।
7 ਵਾਰ ਵਿੰਬੈਲਡਨ ਚੈਂਪੀਅਨ ਬਣ ਚੁੱਕੇ ਫੈਡਰਰ ਨੂੰ ਰਾਓਨਿਕ ਨੇ 6-3, 6-7, 4-6, 7-5, 6-3 ਦੇ ਫਰਕ ਨਾਲ ਹਰਾਇਆ। ਫੈਡਰਰ ਨੇ ਆਪਣਾ ਆਖਰੀ ਵਿੰਬੈਲਡਨ ਖਿਤਾਬ 4 ਸਾਲ ਪਹਿਲਾਂ ਜਿੱਤਿਆ ਸੀ। ਫੈਡਰਰ ਨੇ ਹਾਰ ਤੋਂ ਬਾਅਦ ਕਿਹਾ ਕਿ ਉਹ ਅਗਲੇ ਸਾਲ ਵੀ ਇਥੇ ਵਾਪਸੀ ਕਰਨਗੇ ਅਤੇ ਖੇਡਣਾ ਜਾਰੀ ਰੱਖਣਗੇ। ਫੈਡਰਰ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਇਹ ਵਿਚਾਰ ਨਹੀਂ ਕੀਤਾ ਕਿ ਇਹ ਉਨ੍ਹਾਂ ਦਾ ਆਖਰੀ ਵਿੰਬੈਲਡਨ ਹੋਵੇਗਾ।
ਇਸ ਮੈਚ ਨੂੰ ਜਿੱਤ ਮਿਲੋਸ ਰਾਓਨਿਕ ਨੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ ਜਿਥੇ ਹੁਣ ਉਸਦੀ ਟੱਕਰ ਐਂਡੀ ਮਰੇ ਨਾਲ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com