26 ਸਾਲ ਬਾਅਦ ਬ੍ਰਿਟੇਨ ਦੀ ਕਮਾਨ ਮਹਿਲਾ ਹੱਥ !

woman

ਲੰਦਨ(ਸਟਿੰਗ ਆਪ੍ਰੇਸ਼ਨ ਬਿਊਰੋ)-ਕੰਜਰਵੇਟਿਵ ਪਾਰਟੀ ਦੀ ਥੈਰੇਸਾ ਮੇ ਬ੍ਰਿਟੇਨ ਦੀ ਅਗਲੀ ਪ੍ਰਧਾਨ ਮੰਤਰੀ ਹੋਵੇਗੀ। ਡੇਵਿਡ ਕੈਮਰੂਨ ਵੱਲੋਂ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਤੋਂ ਬਾਅਦ ਥੈਰੇਸਾ ਤੇ ਐਂਡਰੀਆ ਲੀਡਸਮ ਪੀਐਮ ਅਹੁਦੇ ਦੀ ਰੇਸ ‘ਚ ਸਨ ਪਰ ਇਸ ਦੌਰਾਨ ਲੀਡਸਨ ਨੇ ਅਚਾਨਕ ਆਪਣਾ ਨਾਮ ਵਾਪਸ ਲੈ ਲਿਆ। 26 ਸਾਲ ਬਾਅਦ ਕੋਈ ਔਰਤ ਦੇਸ਼ ਦੀ ਪੀਐਮ ਬਣਨ ਜਾ ਰਹੀ ਹੈ।
ਥੈਰੇਸਾ ਤੇ ਲੀਡਸਮ ਦੋਵਾਂ ‘ਚੋਂ ਕੌਣ ਪੀਐਮ ਹੋਏਗਾ, ਇਸ ਲਈ ਡੇਢ ਲੱਖ ਕੰਜਰਵੇਟਿਵ ਮੈਂਬਰਾਂ ਦਰਮਿਆਨ ਵੋਟਿੰਗ ਕਰਵਾਈ ਗਈ ਸੀ। 9 ਸਤੰਬਰ ਨੂੰ ਇਸ ਦੇ ਫੈਸਲੇ ਦਾ ਐਲਾਨ ਹੋਣਾ ਸੀ ਪਰ ਇਸ ਤੋਂ ਕਾਫੀ ਪਹਿਲਾਂ ਹੀ ਹੈਰਾਨ ਕਰਦੇ ਹੋਏ ਲੀਡਸਮ ਨੇ ਆਪਣਾ ਨਾਮ ਵਾਪਸ ਲੈ ਲਿਆ। ਲੀਡਸਮ ਕੋਲ ਬ੍ਰਿਟੇਨ ਦੀ ਐਨਰਜੀ ਮਨਿਸਟਰੀ ਸੀ। ਲੀਡਸਮ ਨੇ ਬ੍ਰੈਗਿਜਟ ਮੂਵਮੈਂਟ ‘ਚ ਬ੍ਰਿਟੇਨ ਦੇ ਬਾਹਰ ਰਹਿਣ ਦਾ ਸਮਰਥਨ ਕੀਤਾ ਸੀ। ਇਸ ਦੇ ਚੱਲਦੇ ਉਹ ਚਰਚਾ ‘ਚ ਆਏ ਸਨ।
59 ਸਾਲਾ ਥੈਰੇਸਾ ਬੀਤੇ 6 ਸਾਲ ਤੋਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਰਹੇ ਹਨ। ਕੱਲ੍ਹ ਉਨ੍ਹਾਂ ਆਪਣੇ ਭਾਸ਼ਣ ‘ਚ ਕਿਹਾ ਸੀ ਕਿ ‘ਸਾਨੂੰ ਸਭ ਲਈ ਕੰਮ ਕਰਨਾ ਹੈ ਨਾ ਕਿ ਕੁਝ ਖਾਸ ਲੋਕਾਂ ਲਈ।’ ਉਨ੍ਹਾਂ ਕਿਹਾ ਕਿ ‘ਪੀਐਮ ਹੋਣ ਦੇ ਨਾਤੇ ਮੈਂ ਕੋਸ਼ਿਸ਼ ਕਰਾਂਗੀ ਕਿ ਬ੍ਰਿਟੇਨ ਈਯੂ ਤੋਂ ਬਾਹਰ ਰਹੇ।’ ਬ੍ਰਿਟੇਨ ਦੇ ਲੋਕਾਂ ਨੂੰ ਵੋਟਿੰਗ ਦਾ ਮੌਕਾ ਮਿਲਿਆ ਸੀ। ਉਨ੍ਹਾਂ ਆਪਣਾ ਫੈਸਲਾ ਵੀ ਦੱਸ ਦਿੱਤਾ ਕਿ ਬ੍ਰਿਟੇਨ ਈਯੂ ਤੋਂ ਬਾਹਰ ਰਹਿਣਾ ਚਾਹੀਦਾ ਹੈ। ਇਸ ਵੋਟਿੰਗ ਦੌਰਾਨ 52 ਪ੍ਰਤੀਸ਼ਤ ਲੋਕਾਂ ਨੇ ਬਾਹਰ ਰਹਿਣ ਦਾ ਜਦਕਿ 48 ਪ੍ਰਤੀਸ਼ਤ ਲੋਕਾਂ ਨੇ ਨਾਲ ਰਹਿਣ ਦਾ ਸਮਰਥਨ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com