ਟੈਨਿਸ ਸੁੰਦਰੀ ਦਾ ਬੇਹੱਦ ਅਨੋਖਾ ਵਿਆਹ, ਪਾਣੀ ਚੋਂ ਹੋਕੇ ਗੁਜ਼ਰੀ ਬਾਰਾਤ

water

ਵੈਨਿਸ (ਸਟਿੰਗ ਆਪ੍ਰੇਸ਼ਨ ਬਿਊਰੋ)- ਟੈਨਿਸ ਕੋਰਟ ‘ਤੇ ਆਪਣੀ ਖੇਡ ਅਤੇ ਖੂਬਸੂਰਤੀ ਨਾਲ ਲੱਖਾਂ ਦਿਲ ਜਿੱਤਣ ਵਾਲੀ ਐਨਾ ਇਵਨੋਵਿਕ ਨੇ ਵਿਆਹ ਰਚਾਇਆ ਹੈ। ਲਗਭਗ 3 ਸਾਲ ਤਕ ਅਫੇਅਰ ਤੋਂ ਬਾਅਦ ਇਵਨੋਵਿਕ ਨੇ ਜਰਮਨੀ ਦੀ ਫੁਟਬਾਲ ਟੀਮ ਦੇ ਕਪਤਾਨ ਬੈਸਟੀਅਨ ਸ਼ਵਾਨਸਟਾਈਗਰ ਨਾਲ ਵਿਆਹ ਰਚਾਇਆ।
ਇਹ ਵਿਆਹ ਬੇਹਦ ਅਨੋਖਾ ਅਤੇ ਲਾਜਵਾਬ ਰਿਹਾ। ਇਸ ਵਿਆਹ ‘ਚ ਬਹੁਤ ਜਾਦਾ ਲੋਕਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਸੀ। ਛੋਟੇ ਇੱਕਠ ਵਾਲੇ ਇਸ ਵਿਆਹ ‘ਚ ਇਵਨੋਵਿਕ ਅਤੇ ਸ਼ਵਾਨਸਟਾਈਗਰ ਦਾ ਜਲਵਾ ਹਰ ਕਿਸੇ ਨੂੰ ਪਸੰਦ ਆਇਆ। ਪ੍ਰੇਮੀ ਜੋੜੇ ਦਾ ਗੈਟ-ਅਪ ਸ਼ਾਨਦਾਰ ਸੀ। ਇਵਨੋਵਿਕ ਆਪਣੇ ਚਿੱਟੇ ਗਾਊਨ ‘ਚ ਕਿਸੇ ਪਰੀ ਤੋਂ ਘਟ ਨਹੀਂ ਲਗ ਰਹੀ ਸੀ। ਇਵਨੋਵਿਕ ਅਤੇ ਉਸਦੇ ਪਤੀ ਨੇ ਵੈਨਿਸ ‘ਚ ਵਿਆਹ ਕਰਵਾਇਆ। ਵੈਨਿਸ ‘ਚ ਦੋਨਾ ਦਾ ਇੱਕ ਦੂਜੇ ਨੂੰ ਮਿਲਣਾ ਬੇਹਦ ਦਿਲਚਸਪ ਰਿਹਾ। ਚਰਚ ਤਕ ਪਹੁੰਚਣ ਲਈ ਸੜਕ ਦਾ ਨਹੀਂ ਸਗੋਂ ਵੈਨਿਸ ‘ਚ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ।
ਇਵਨੋਵਿਕ ਆਪਣੇ ਪਿਤਾ ਦਾ ਹੱਥ ਫੜ ਕਿਸ਼ਤੀ ਤਕ ਪਹੁੰਚੀ। ਇਸਤੋਂ ਬਾਅਦ ਉਸਨੂੰ ਚਰਚ ਤਕ ਉਸਦਾ ਪਤੀ ਲੈਕੇ ਗਿਆ। ਦੋਨਾ ਨੂੰ ਵੇਖ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਬੇਹਦ ਖੁਸ਼ ਸਨ। ਪ੍ਰੇਮੀ ਜੋੜੇ ਦੇ ਚੇਹਰੇ ਦੀ ਖੁਸ਼ੀ ਵੀ ਦਸ ਰਹੀ ਸੀ ਕਿ ਦੋਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਤੋਂ ਕਿੰਨੇ ਖੁਸ਼ ਹਨ।
ਲਗਭਗ 6 ਲੋਕ ਤਾਂ ਇਵਨੋਵਿਕ ਦਾ ਗਾਊਨ ਸੰਭਾਲਣ ‘ਤੇ ਹੀ ਹੋ ਰੱਖੇ ਸਨ। ਇਵਨੋਵਿਕ ਦਾ ਲੰਮਾ ਗਾਊਨ ਸੰਭਾਲਣ ਦੀ ਜ਼ਿੰਮੇਦਾਰੀ ਨਿਭਾਉਣਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ। ਇਸਤੋਂ ਬਾਅਦ ਜਦ ਵਿਆਹ ਹੋਇਆ ਤਾਂ ਸ਼ਵਾਨਸਟਾਈਗਰ ਅਤੇ ਇਵਨੋਵਿਕ ਇੱਕਠੇ ਕਿਸ਼ਤੀ ‘ਚ ਸਵਾਰ ਹੋਕੇ ਨਿਕਲੇ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰੱਖੀਆਂ ਹਨ।
ਐਨਾ ਇਵਨੋਵਿਕ ਨੇ ਟੈਨਿਸ ਕੋਰਟਸ ‘ਤੇ ਲੰਮੇ ਸਮੇਂ ਤਕ ਧਮਾਲ ਮਚਾਇਆ ਹੈ। ਹਾਲਾਂਕਿ ਪਿਛਲੇ 2 ਸਾਲ ਤੋਂ ਇਵਨੋਵਿਕ ਦੀ ਫਾਰਮ ਜਾਦਾ ਚੰਗੀ ਨਹੀਂ ਰਹੀ ਹੈ। ਇਵਨੋਵਿਕ ਨੇ ਸਾਲ 2008 ‘ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਜਦਕਿ ਇਸੇ ਸਾਲ ਉਸਨੇ ਵਿਸ਼ਵ ਨੰਬਰ 1 ਦੀ ਪੋਜੀਸ਼ਨ ‘ਤੇ ਵੀ ਕਬਜਾ ਕੀਤਾ ਸੀ। ਇਵਨੋਵਿਕ ਨੂੰ ਉਸਦੀ ਦਮਦਾਰ ਖੇਡ ਤੋਂ ਅਲਾਵਾ ਉਸਦੀ ਖੂਬਸੂਰਤੀ ਨੇ ਵੀ ਸਭ ਦਾ ਫੇਵਰਿਟ ਬਣਾ ਦਿੱਤਾ।
ਬੈਸਟੀਅਨ ਸ਼ਵਾਨਸਟਾਈਗਰ ਵਿਸ਼ਵ ਦੇ ਸਭ ਤੋਂ ਮਸ਼ਹੂਰ ਫੁਟਬਾਲਰਸ ‘ਚ ਸ਼ੁਮਾਰ ਹੈ। ਇਸ ਖਿਡਾਰੀ ਦੇ ਨਾਮ ਨਾਲ ਇੱਕ ਤੋਂ ਵੱਧ ਕੇ ਇੱਕ ਉਪਲੱਬਧੀਆਂ ਜੁੜੀਆਂ ਹਨ। ਜਰਮਨੀ ਦੀ ਟੀਮ ਦੀ ਕਪਤਾਨੀ ਕਰਨ ਦੇ ਨਾਲ-ਨਾਲ ਇਹ ਖਿਡਾਰੀ 2014 FIFA ਵਿਸ਼ਵ ਕਪ ਜਿੱਤਣ ਵਾਲੀ ਟੀਮ ਦਾ ਵੀ ਅਹਿਮ ਹਿੱਸਾ ਸੀ। ਸ਼ਵਾਨਸਟਾਈਗਰ ਫਿਲਹਾਲ ਮੈਨਚੈਸਟਰ ਯੁਨਾਈਟਿਡ ਲਈ ਫੁਟਬਾਲ ਖੇਡਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com