ਇੰਗਲੈਂਡ ‘ਚ ਸਿੱਖ ਨੌਜਵਾਨ ਨਸਲੀ ਹਿੰਸਾ ਦਾ ਸ਼ਿਕਾਰ !

hate-crime

ਲੰਡਨ(ਸਟਿੰਗ ਆਪ੍ਰੇਸ਼ਨ ਬਿਊਰੋ)- ਇੰਗਲੈਂਡ ਦੇ ਸ਼ਹਿਰ ਲੰਡਨ ਵਿੱਚ 20 ਸਾਲਾ ਸਿੱਖ ਨੌਜਵਾਨ ਨੂੰ ਉਸ ਵੇਲੇ ਕਤਾਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਜਦੋਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਚੱਲ ਰਹੀ ਸੀ ਤੇ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਦੀ ਮੌਜੂਦਗੀ ਕਾਰਨ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਪੀੜਤ ਸਿੱਖ ਨੇ ਇਸ ਸਬੰਧੀ ਆਵਾਜ਼ ਫੇਸਬੁੱਕ ‘ਤੇ ਚੁੱਕੀ। ਉਸ ਨੇ ਇਸ ਨੂੰ ਨਸਲੀ ਹਿੰਸਾ ਕਰਾਰ ਦਿੱਤਾ।
ਉਸ ਨੇ ਸ਼ੁੱਕਰਵਾਰ ਨੂੰ ਲਿਖਿਆ, “ਪਿਛਲੀ ਰਾਤ ਇਸ ਲਈ ਕਤਾਰ ਤੋਂ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਕੁਝ ਲੋਕ ਔਖਾ ਮਹਿਸੂਸ ਕਰ ਰਹੇ ਸਨ।” ਉਸ ਨੇ ਲਿਖਿਆ, “ਮੈਨੂੰ ਬਹੁਤ ਹੀ ਮਾੜਾ ਮਹਿਸੂਸ ਹੋਇਆ। ਮੈਨੂੰ ਲੱਗਦਾ ਹੈ ਕਿ ਉੱਥੇ ਆਵਾਜ਼ ਚੁੱਕਣੀ ਚਾਹੀਦੀ ਸੀ ਪਰ ਮੈਂ ਚੁੱਪ ਕਰਕੇ ਲਾਈਨ ਵਿੱਚੋਂ ਬਾਹਰ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਹੁਣ ਕਦੇ ਮੈਂ ਉੱਥੇ ਦੁਬਾਰਾ ਜਾਵਾਂਗਾ ਪਰ ਇਹ ਮੇਰੀ ਪੰਸਦੀਦਾ ਖੇਡ ਹੈ ਤੇ ਹੁਣ ਲੱਗਦਾ ਹੈ ਕਿ ਇਹ ਸਿਰਫ ਇੱਕ ਸੁਫਨਾ ਹੀ ਰਹਿ ਜਾਵੇਗਾ।” ਉਸ ਦੇ ਇਸ ਸਟੇਟਸ ‘ਤੇ ਬਹੁਤ ਲੋਕਾਂ ਨੇ ਜਵਾਬ ਵਿੱਚ ਲਿਖਿਆ ਕਿ ਇਸ ਬਾਰੇ ਪੁਲਿਸ ਕੋਲ ਭੇਦਭਾਵ ਦਾ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ।
ਵਿੰਬਲਡਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਬਾਰੇ ਪੁਸ਼ਟੀ ਕਰਦੇ ਹਾਂ ਕਿ ਇੱਕ ਨੌਜਵਾਨ ਨੂੰ ਲਾਈਨ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਕਿਉਂਕਿ ਉਸ ਬਾਰੇ ਬਹੁਤ ਸਾਰੇ ਲੋਕਾਂ ਵੱਲੋਂ ਮਾੜਾ ਵਰਤਾਰਾ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਉਸ ਨੂੰ ਵਰਤਾਰੇ ਲਈ ਵਾਰਨਿੰਗ ਦਿੱਤੀ ਜਾ ਚੁੱਕੀ ਹੈ।

About Sting Operation

Leave a Reply

Your email address will not be published. Required fields are marked *

*

themekiller.com