ਸਾਨੀਆ ਦੀਆਂ ਤਾਰੀਫਾਂ ਕਰਦੇ ਨਹੀਂ ਥੱਕੇ ਕਿੰਗ ਖਾਨ

sania

ਹੈਦਰਾਬਾਦ (ਸਟਿੰਗ ਆਪ੍ਰੇਸ਼ਨ ਬਿਊਰੋ)- ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਸਵੈਜੀਵਨੀ ਦੀ ਘੁੰਡ ਚੁਕਾਈ ਕਰਨ ਹੈਦਰਾਬਾਦ ਪਹੁੰਚੇ। ਸਾਨੀਆ ਮਿਰਜ਼ਾ ਦੀ ਕਿਤਾਬ ਦਾ ਨਾਮ ‘ਏਸ ਅਗੇਂਸਟ ਆਡਸ’ ਹੈ। ਕਿਤਾਬ ਦੀ ਲਾਂਚ ਮੌਕੇ ਸ਼ਾਹਰੁਖ ਨੇ ਸਾਨੀਆ ਦੀ ਖੂਬ ਤਾਰੀਫ ਕੀਤੀ। ਸ਼ਾਹਰੁਖ ਨੇ ਕਿਹਾ ਕਿ ਜਦ ਵੀ ਸਾਨੀਆ ‘ਤੇ ਫਿਲਮ ਬਣੇਗੀ ਉਹ ਯਕੀਨੀ ਤੌਰ ‘ਤੇ ਪ੍ਰੇਰਿਤ ਕਰਨ ਵਾਲੀ ਫਿਲਮ ਹੋਵੇਗੀ। ਸ਼ਾਹਰੁਖ ਨੇ ਇਥੇ ਤਕ ਕਹਿ ਦਿੱਤਾ ਕਿ ਉਹ ਖੁਦ ਸਾਨੀਆ ‘ਤੇ ਫਿਲਮ ਬਣਾਉਣੀ ਚਾਹੁੰਦੇ ਹਨ।
ਸਾਨੀਆ ਦੀ ਕਿਤਾਬ ਨੂੰ ਲਾਂਚ ਕਰਦੇ ਹੋਏ ਸ਼ਾਹਰੁਖ ਨੇ ਭਾਰਤੀ ਖੇਡਾਂ ‘ਚ ਹੁੰਦੇ ਵਿਕਾਸ ਦੀ ਵੀ ਗੱਲ ਕੀਤੀ। ਸ਼ਾਹਰੁਖ ਨੇ ਕਿਹਾ ਕਿ ਜਦ ਵੀ ਹੁਣ ਭਾਰਤੀ ਖਿਡਾਰੀਆਂ ‘ਤੇ ਫਿਲਮ ਬਣੇਗੀ ਤਾਂ ਉਸਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਮਿਲੇਗੀ। ਸ਼ਾਹਰੁਖ ਨੇ ਇਹ ਵੀ ਕਿਹਾ ਕਿ ਭਾਰਤ ਦੇ ਬਹੁਤ ਜਾਦਾ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਨਹੀਂ ਬਣਾ ਸਕੇ ਹਨ, ਪਰ ਇਹ ਹਾਲਾਤ ਹੁਣ ਬਦਲ ਰਹੇ ਹਨ।
ਕਿਤਾਬ ‘ਚ ਸਾਨੀਆ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਘਟਨਾਕ੍ਰਮ ਵੀ ਦੱਸੇ ਗਏ ਹਨ ਅਤੇ ਉਸਦੀਆਂ ਉਪਲੱਬਧੀਆਂ ਦਾ ਵੀ ਜਿਕਰ ਹੈ। ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਕਿਹਾ ਕਿ ‘ਕਿਤਾਬ ਲਿਖਣ ਦਾ ਇਰਾਦਾ ਉਸਦਾ ਸੀ ਅਤੇ ਇਸਨੂੰ ਪੂਰਾ ਕਰਨ ‘ਚ 5 ਸਾਲ ਲੱਗੇ।’ ਉਨ੍ਹਾਂ ਨੇ ਦੱਸਿਆ ਕਿ ‘ਇਹ ਉਸਦੀ ਕਿਤਾਬ ਹੈ ਅਤੇ ਇਸ ‘ਚ ਉਸਦੀ ਜ਼ਿੰਦਗੀ ਨਾਲ ਜੁੜੇ ਸਾਰੇ ਅਹਿਮ ਪਲ ਦਰਸ਼ਾਏ ਗਏ ਹਨ। ਇਸ ‘ਚ ਸਾਨੀਆ ਨਾਲ ਜੁੜੇ ਵਿਵਾਦਾਂ ਦਾ ਜਿਕਰ ਵੀ ਕੀਤਾ ਗਿਆ ਹੈ।’
ਹਾਰਪਰ ਕੌਲਿਨਸ ਵੱਲੋਂ ਪ੍ਰਕਾਸ਼ਿਤ ‘ਏਸ ਅਗੇਂਸਟ ਆਡਸ’ ਜਲਦੀ ਹੀ ਮੁੰਬਈ ‘ਚ ਲਾਂਚ ਕੀਤੀ ਜਾਵੇਗੀ ਅਤੇ ਖਬਰਾਂ ਹਨ ਕਿ ਬਾਲੀਵੁਡ ਦੇ ਸੁਲਤਾਨ, ਸਲਮਾਨ ਖਾਨ ਇਸਨੂੰ ਲਾਂਚ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com