ਬ੍ਰਿਟੇਨ ਦਾ 13 ਸਾਲਾ ਬੱਚਾ IS ਦਾ ਅੱਤਵਾਦੀ, ਫੋਟੋ ਵੇਖ ਪਿਤਾ ਨੇ ਪਛਾਣਿਆਂ

IS-jojo

ਲੰਦਨ(ਸਟਿੰਗ ਆਪ੍ਰੇਸ਼ਨ ਬਿਊਰੋ)- ਆਈ.ਐਸ. ਵੱਲੋਂ ਕੁਰਦਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 5 ਲੜਕਿਆਂ ‘ਚੋਂ ਇੱਕ ਦੀ ਪਛਾਣ ਹੋਈ ਹੈ। ਆਈ.ਐਸ. ਦੇ ਇਸ 13 ਸਾਲਾ ਖਤਰਨਾਕ ਲੜਾਕੇ ਜੋਜੋ ਦੇ ਬ੍ਰਿਟੇਨ ਰਹਿੰਦੇ ਪਿਤਾ ਨੇ ਇਸ ਨੂੰ ਪਛਾਣਿਆ ਹੈ। ਆਰਟੀ ਆਨਲਾਈਨ ਮੁਤਾਬਕ ਜੋਜੋ ਦੀ ਮਾਂ ਸੈਲੀ ਜੋਂਸ ਦੁਨੀਆਂ ਦੇ ਸਭ ਤੋਂ ਲੋੜੀਂਦੇ ਅੱਤਵਾਦੀਆਂ ‘ਚੋਂ ਇੱਕ ਸੀ।
ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਆਈ.ਐਸ. ਦੇ ਇਸ 13 ਸਾਲਾ ਲੜਾਕੇ ਦੇ ਪਿਤਾ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ। ਇਸ ਪਿਤਾ ਮੁਤਾਬਕ ਆਈ.ਐਸ. ਦੀ ਵੀਡੀਓ ‘ਚ ਆਪਣੇ ਲੜਕੇ ਨੂੰ ਦੇਖ ਕੇ ਉਹ ਹੈਰਾਨ ਹੈ। ਉਹ ਤੇ ਜੋਜੋ ਦੀ ਮਾਂ ਸੈਲੀ ਜੋਂਸ ਉਸ ਦੇ ਪੈਦਾ ਹੁੰਦਿਆਂ ਹੀ 2004 ‘ਚ ਵੱਖ ਹੋ ਗਏ ਸਨ। ਸੈਲੀ ਨੇ ਇਸਲਾਮ ਕਬੂਲ ਕਰਨ ਮਗਰੋਂ ਕੰਪਿਊਟਰ ਹੈਕਰ ਜੁਨੈਦ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਉਹ 10 ਸਾਲ ਦੇ ਜੋਜੋ ਨਾਲ 2013 ‘ਚ ਸੀਰੀਆ ਚਲੀ ਗਈ ਸੀ।
ਆਈ.ਐਸ. ਵੱਲੋਂ ਜਾਰੀ ਇਸ ਵੀਡੀਓ ‘ਚ ਸੰਤਰੀ ਰੰਗ ਦੇ ਜੰਪਸੂਟ ਪਾਈ ਕੁਰਦਿਸ਼ ਬੰਦੀਆਂ ਨੂੰ ਲਾਈਨ ‘ਚ ਬੈਠੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਪਿੱਛੇ ਫੌਜੀ ਵਰਦੀ ‘ਚ ਇੱਕ ਹੀ ਉਮਰ ਦੇ 5 ਲੜਕੇ ਖੜ੍ਹੇ ਹਨ। ਮੰਨਿਆ ਜਾ ਰਿਹਾ ਹੈ ਕਿ ਵੀਡੀਓ ‘ਚ ਦਿਖਾਇਆ ਗਿਆ ਲੜਕਾ ਅਬਦੁੱਲਾ ਅਲ ਬ੍ਰਿਤਾਨੀ (ਬ੍ਰਿਟੇਨ) ਜੋਜੋ ਹੈ। ਇਸ ਦੇ ਨਾਲ ਦੂਸਰੇ ਲੜਕੇ ਟਿਊਨੇਸ਼ੀਆ, ਮਿਸਰ, ਤੁਰਕੀ ਤੇ ਉਜਬੇਕਿਸਤਾਨ ਤੋਂ ਹਨ।

About Sting Operation

Leave a Reply

Your email address will not be published. Required fields are marked *

*

themekiller.com