ਰੋਮਾਂਚ ਨਾਲ ਭਰਪੂਰ ਮੈਚ ‘ਚ ਪੈਵਲੀਚੈਂਕੋਵਾ ਜੇਤੂ

Anastasia

(ਸਟਿੰਗ ਆਪ੍ਰੇਸ਼ਨ ਬਿਊਰੋ)-ਯੂ.ਐਸ. ਓਪਨ ਗ੍ਰੈਂਡ ਸਲੈਮ ‘ਚ ਇੱਕ ਤੋਂ ਵਧ ਕੇ ਇੱਕ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲ ਰਹੇ ਹਨ। ਵੀਰਵਾਰ ਨੂੰ ਵੀ ਰੋਮਾਂਚਕ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਰਿਹਾ। ਰੂਸ ਦੀ ਐਨਸਟੇਸੀਆ ਪੈਵਲੀਚੈਂਕੋਵਾ ਅਤੇ ਫਰਾਂਸ ਦੀ ਕ੍ਰਿਸਟੀਨਾ ਮਲੈਡੈਨੋਵਿਕ ਵਿਚਾਲੇ ਹੋਇਆ ਮੈਚ ਬੇਹਦ ਧਮਾਕੇਦਾਰ ਰਿਹਾ। ਇਸ ਮੈਚ ‘ਚ ਪੈਵਲੀਚੈਂਕੋਵਾ ਨੇ ਬਾਜ਼ੀ ਮਾਰੀ।
6-2, 4-6, 7-6 ਨਾਲ ਜਿੱਤਿਆ ਮੈਚ
ਪੈਵਲੀਚੈਂਕੋਵਾ ਨੇ ਮੈਚ ‘ਚ ਦਮਦਾਰ ਸ਼ੁਰੂਆਤ ਕਰਦੇ ਹੋਏ ਪਹਿਲਾ ਸੈਟ ਇੱਕ ਤਰਫਾ ਅੰਦਾਜ਼ ‘ਚ ਜਿੱਤਿਆ। ਪਰ ਦੂਜੇ ਸੈਟ ‘ਚ ਮਲੈਡੈਨੋਵਿਕ ਨੇ ਵਾਪਸੀ ਕੀਤੀ ਅਤੇ ਸੈਟ ਆਪਣੇ ਨਾਮ ਕਰ ਲਿਆ। ਮੈਚ ਦਾ ਤੀਜਾ ਤੇ ਆਖਰੀ ਸੈਟ ਰੋਮਾਂਚ ਨਾਲ ਭਰਪੂਰ ਰਿਹਾ। ਪੈਵਲੀਚੈਂਕੋਵਾ ਨੇ ਟਾਈਬ੍ਰੇਕਰ ‘ਚ ਬਾਜ਼ੀ ਮਾਰੀ ਅਤੇ ਮੈਚ ਜਿੱਤ ਕੇ ਤੀਜੇ ਦੌਰ ‘ਚ ਆਪਣੀ ਜਗ੍ਹਾ ਪੱਕੀ ਕਰ ਲਈ।
ਇਸ ਮੈਚ ‘ਤੇ ਵੱਡੀ ਸੰਖਿਆ ‘ਚ ਦਰਸ਼ਕ ਨਜਰਾਂ ਟਿਕਾਏ ਹੋਏ ਸਨ। ਇਸ ਮੈਚ ‘ਚ ਹਿੱਸਾ ਲਾਇ ਰਹੀਆਂ ਦੋਨੇ ਖਿਡਾਰਨਾ ਆਪਣੇ ਹੁਸਨ ਲਈ ਵੀ ਮਸ਼ਹੂਰ ਹਨ ਅਤੇ ਇਸੇ ਕਾਰਨ ਇਹ ਮੈਚ ਦਰਸ਼ਕਾਂ ਲਈ ਵੀ ਬੇਹਦ ਖਾਸ ਸੀ।

About Sting Operation

Leave a Reply

Your email address will not be published. Required fields are marked *

*

themekiller.com