ਟੈਨਿਸ ਸਟਾਰ ਦਾ ਹੈਰਾਨ ਕਰ ਦੇਣ ਵਾਲਾ ਐਲਾਨ

27-won

ਨਵੀਂ ਦਿੱਲੀ (ਸਟਿੰਗ ਆਪ੍ਰੇਸ਼ਨ ਬਿਊਰੋ)- ਸਰਬੀਆ ਦੀ ਦਿੱਗਜ ਟੈਨਿਸ ਖਿਡਾਰਨ ਐਨਾ ਇਵਾਨੋਵਿਕ ਨੇ ਬੁਧਵਾਰ ਨੂੰ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ। ਇਵਾਨੋਵਿਕ ਨੇ ਅਚਾਨਕ ਸਨਿਆਸ ਦਾ ਐਲਾਨ ਕਰਕੇ ਟੈਨਿਸ ਜਗਤ ਦੇ ਨਾਲ-ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। ਪਿਛਲੇ ਲਗਭਗ 2 ਸਾਲ ਤੋਂ ਇਵਾਨੋਵਿਕ ਚੰਗੀ ਫਾਰਮ ‘ਚ ਨਹੀਂ ਸੀ ਅਤੇ ਲਗਾਤਾਰ ਉਸਦੀ ਖੇਡ ‘ਚ ਗਿਰਾਵਟ ਆ ਰਹੀ ਸੀ। ਹਾਲਾਂਕਿ ਇਵਾਨੋਵਿਕ ਦੀ ਫੈਨ ਫਾਲੋਇੰਗ ਜਾਂ ਉਸਦੇ ਹੁਸਨ ਦੇ ਚਰਚੇ ‘ਚ ਕੋਈ ਕਮੀ ਨਹੀਂ ਆਈ ਸੀ। ਅਗਸਤ ਮਹੀਨੇ ਤੋਂ ਇਵਾਨੋਵਿਕ ਇੰਜਰੀ ਨਾਲ ਜੂਝ ਰਹੀ ਸੀ। ਸਾਲ 2016 ‘ਚ ਇਵਾਨੋਵਿਕ ਨੇ ਸਿਰਫ 15 ਮੈਚ ਜਿੱਤੇ ਸਨ। ਸਾਲ 2008 ‘ਚ ਇਵਾਨੋਵਿਕ ਲਗਾਤਾਰ 12 ਹਫਤੇ ਤਕ ਵਿਸ਼ਵ ਨੰਬਰ 1 ਖਿਡਾਰਨ ਰਹੀ ਸੀ। ਉਸਨੇ ਕਰੀਅਰ ਦੌਰਾਨ ਕੁਲ 15 ਸਿੰਗਲਸ ਖਿਤਾਬ ਆਪਣੇ ਨਾਮ ਕੀਤੇ।
ਐਨਾ ਇਵਾਨੋਵਿਕ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਜਦ 6 ਫੁੱਟ ਲੰਮੀ ਐਨਾ ਇਵਾਨੋਵਿਕ ਮੈਦਾਨ ਤੇ ਉੱਤਰਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਨਾਂ ਰੁਕ ਜਾਂਦੀਆਂ ਹਨ। ਐਨਾ ਇਵਾਨੋਵਿਕ ਦੀ ਇੱਕ ਝਲਕ ਕਿਸੇ ਨੂੰ ਵੀ ਦੀਵਾਨਾ ਕਰ ਸਕਦੀ ਹੈ।
ਐਨਾ ਇਵਾਨੋਵਿਕ ਨੇ ਪਿਛਲੇ ਕੁਝ ਸਮੇਂ ‘ਚ ਕਿਸੇ ਗ੍ਰੈਂਡ ਸਲੈਮ ਤੇ ਕਬਜਾ ਨਹੀਂ ਕੀਤਾ ਹੈ। ਪਰ ਇਵਾਨੋਵਿਕ ਦੇ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਜਦ ਇਹ ਖਿਡਾਰਨ ਜਦ ਇਹ ਖਿਡਾਰਨ ਕੋਰਟ ‘ਚ ਪੈਰ ਧਰਦੀ ਹੈ ਤਾਂ ਦਰਸ਼ਕਾਂ ਦੀ ਭੀੜ ਉਮੜਨ ਦੇ ਪੂਰੇ ਆਸਾਰ ਰਹਿੰਦੇ ਹਨ। ਇਵਾਨੋਵਿਕ ਦੇ ਮੈਚਾਂ ਲਈ ਦਰਸ਼ਕਾਂ ਦੀ ਕੋਈ ਕਮੀ ਨਹੀਂ ਰਹਿੰਦੀ ਹੈ, ਕਿਉਂਕਿ ਦਰਸ਼ਕ ਮੈਚ ਨਹੀਂ ਸਗੋਂ ਐਨਾ ਇਵਾਨੋਵਿਕ ਨੂੰ ਵੇਖਣ ਲਈ ਜਰੂਰ ਪਹੁੰਚ ਜਾਂਦੇ ਹਨ। ਇਵਾਨੋਵਿਕ ਕਦੀ ਆਪਣੀ ਖੇਡ ਅਤੇ ਕਦੀ ਆਪਣੀਆਂ ਬਿਕੀਨੀ ‘ਚ ਤਸਵੀਰਾਂ ਕਾਰਨ ਚਰਚਾ ‘ਚ ਰਹੀ ਹੈ। ਪਰ ਸਾਲ 2016 ਐਨਾ ਇਵਾਨੋਵਿਕ ਲਈ ਬੇਹਦ ਖਾਸ ਰਿਹਾ।
ਟੈਨਿਸ ਕੋਰਟ ‘ਤੇ ਆਪਣੀ ਖੇਡ ਅਤੇ ਖੂਬਸੂਰਤੀ ਨਾਲ ਲੱਖਾਂ ਦਿਲ ਜਿੱਤਣ ਵਾਲੀ ਐਨਾ ਇਵਨੋਵਿਕ ਨੇ ਇਸ ਸਾਲ ਵਿਆਹ ਰਚਾਇਆ। ਲਗਭਗ 3 ਸਾਲ ਤਕ ਅਫੇਅਰ ਤੋਂ ਬਾਅਦ ਇਵਨੋਵਿਕ ਨੇ ਜਰਮਨੀ ਦੀ ਫੁਟਬਾਲ ਟੀਮ ਦੇ ਕਪਤਾਨ ਬੈਸਟੀਅਨ ਸ਼ਵਾਨਸਟਾਈਗਰ ਨਾਲ ਵਿਆਹ ਰਚਾਇਆ। ਇਹ ਵਿਆਹ ਬੇਹਦ ਅਨੋਖਾ ਅਤੇ ਲਾਜਵਾਬ ਰਿਹਾ। ਇਵਨੋਵਿਕ ਅਤੇ ਉਸਦੇ ਪਤੀ ਨੇ ਵੈਨਿਸ ‘ਚ ਵਿਆਹ ਕਰਵਾਇਆ। ਵੈਨਿਸ ‘ਚ ਦੋਨਾ ਦਾ ਇੱਕ ਦੂਜੇ ਨੂੰ ਮਿਲਣਾ ਬੇਹਦ ਦਿਲਚਸਪ ਰਿਹਾ। ਚਰਚ ਤਕ ਪਹੁੰਚਣ ਲਈ ਸੜਕ ਦਾ ਨਹੀਂ ਸਗੋਂ ਵੈਨਿਸ ‘ਚ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ। ਲਗਭਗ 6 ਲੋਕ ਤਾਂ ਇਵਨੋਵਿਕ ਦਾ ਗਾਊਨ ਸੰਭਾਲਣ ‘ਤੇ ਹੀ ਹੋ ਰੱਖੇ ਸਨ। ਇਵਨੋਵਿਕ ਦਾ ਲੰਮਾ ਗਾਊਨ ਸੰਭਾਲਣ ਦੀ ਜ਼ਿੰਮੇਦਾਰੀ ਨਿਭਾਉਣਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ। ਇਸਤੋਂ ਬਾਅਦ ਜਦ ਵਿਆਹ ਹੋਇਆ ਤਾਂ ਸ਼ਵਾਨਸਟਾਈਗਰ ਅਤੇ ਇਵਨੋਵਿਕ ਇੱਕਠੇ ਕਿਸ਼ਤੀ ‘ਚ ਸਵਾਰ ਹੋਕੇ ਨਿਕਲੇ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰੱਖੀਆਂ ਸਨ।

About Sting Operation

Leave a Reply

Your email address will not be published. Required fields are marked *

*

themekiller.com