ਰੈਂਕਿੰਗ ‘ਚ ਅਸ਼ਵਿਨ ਦੀ ਬੱਲੇ-ਬੱਲੇ

10-ashwin

(ਸਟਿੰਗ ਆਪ੍ਰੇਸ਼ਨ ਬਿਊਰੋ)-1….ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਟੀਮ ਇੰਡੀਆ ਨੇ ਸਾਲ 2016 ਦੀ ਸਮਾਪਤੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ‘ਤੇ ਰਹਿੰਦਿਆਂ ਕੀਤੀ, ਜਦਕਿ ਲੈਫਟ ਆਰਮ ਸਪਿਨਰ ਰਵਿੰਦਰ ਜਡ਼ੇਜਾ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਰਹੇ।
2….ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਵੀ ਬੱਲੇਬਾਜ਼ਾਂ ਦੀ ਰੈਕਿੰਗ ਵਿੱਚ ਦੂਜੇ ਸਥਾਨ ਤੇ ਬਣੇ ਹੋਏ ਹਨ ਜਦਕਿ ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ।
3….ਸੱਟਾਂ ਤੋਂ ਪਰੇਸ਼ਾਨ ਭਾਰਤ ਦੇ ਸਟਾਰ ਸਿੰਗਲ ਖਿਡਾਰੀ ਸੋਮਦੇਵ ਦੇਵਵਰਮਨ ਨੇ ਅੱਜ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸੋਮਦੇਵ ਨੇ ਆਪਣੇ ਟਵਿੱਟਰ ਪੇਜ ‘ਤੇ ਲਿਖਿਆ, ”2017 ਦੀ ਸ਼ੁਰੂਆਤ ਨਵੇਂ ਤਰੀਕੇ ਨਾਲ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਕੇ ਕਰ ਰਿਹਾ ਹਾਂ। ਸਾਰਿਆਂ ਦਾ ਇੰਨੇ ਸਾਲਾਂ ਤੱਕ ਮੇਰਾ ਸਮਰਥਨ ਕਰਨ ਅਤੇ ਪਿਆਰ ਦੇਣ ਦੇ ਲਈ ਧੰਨਵਾਦ।”
4…..ਇਸ 31 ਸਾਲਾ ਖਿਡਾਰੀ ਦਾ ਕਰੀਅਰ 2012 ‘ਚ ਮੋਢੇ ‘ਚ ਵਾਰ–ਵਾਰ ਵਾਪਸੀ ਕਰਨ ਵਾਲੀ ਸੱਟ ਕਾਰਨ ਰੁਕ ਗਿਆ। ਉਹ ਵਾਪਸੀ ਕਰਨ ਦੇ ਲਈ ਸੱਟ ਤੋਂ ਉਭਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਬਿਨਾ ਕਿਸੇ ਕਾਰਨ ਦੇ ਟੈਨਿਸ ਤੋਂ ਦੂਰ ਰਹੇ। ਅਜਿਹੀਆਂ ਵੀ ਅਟਕਲਾਂ ਹਨ ਕਿ ਉਹ ਕੋਚਿੰਗ ਦੀ ਜ਼ਿੰਮੇਵਾਰੀ ਲੈ ਸਕਦੇ ਹਨ।
5…..ਕ੍ਰਿਕੇਟ ਇਤਿਹਾਸ ‘ਚ ਵੀ 1 ਜਨਵਰੀ ਦਾ ਦਿਨ ਬੇਹਦ ਖਾਸ ਹੈ। 1 ਜਨਵਰੀ 2014 ਦੇ ਦਿਨ ਕ੍ਰਿਕਟ ਦੀ ਖੇਡ ‘ਚ ਅਜਿਹਾ ਧਮਾਕਾ ਹੋਇਆ ਜਿਸਨੇ ਸਾਲ 2014 ਨੂੰ ਇੱਕ ਅਨੋਖੀ ਸ਼ੁਰੁਆਤ ਦਿੱਤੀ। ਇਸ ਦਿਨ ਨਿਊਜੀਲੈੰਡ ਦੇ ਬੱਲੇਬਾਜ਼ ਕੋਰੀ ਐਂਡਰਸਨ ਨੇ ਇੱਕ ਦਿਨੀ ਮੁਕਾਬਲਿਆਂ ਦਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ। ਕੋਰੀ ਐਂਡਰਸਨ ਨੇ 36 ਗੇਂਦਾਂ ਤੇ ਸੈਂਕੜਾ ਠੋਕ ਕਮਾਲ ਕਰ ਵਿਖਾਇਆ ਸੀ।
6…ਐਂਡਰਸਨ ਦੇ 36 ਗੇਂਦਾਂ ਦੇ ਸੈਂਕੜੇ ‘ਚ 4 ਚੌਕੇ ਤੇ 12 ਛੱਕੇ ਸ਼ਾਮਿਲ ਸਨ। ਇਸ ਪਾਰੀ ‘ਚ ਐਂਡਰਸਨ 47 ਗੇਂਦਾਂ ਤੇ 136 ਦੌੜਾਂ ਬਣਾ ਕੇ ਨਾਬਾਦ ਰਹੇ। ਆਪਣੀ ਪਾਰੀ ਦੌਰਾਨ ਐਂਡਰਸਨ ਨੇ 6 ਚੌਕੇ ਤੇ 14 ਛੱਕੇ ਠੋਕੇ। ਇਸੇ ਪਾਰੀ ਦੌਰਾਨ ਐਂਡਰਸਨ ਨੇ ਸ਼ਾਹਿਦ ਅਫਰੀਦੀ ਦਾ ਸਾਲ 1996 ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਤੋੜਿਆ।

About Sting Operation

Leave a Reply

Your email address will not be published. Required fields are marked *

*

themekiller.com