20 ਸਾਲਾ ਰਾਜਨਦੀਪ ਨੇ ਗੱਡਿਆ ਅਮਰੀਕਾ ‘ਚ ਝੰਡਾ

17-rajandeep

ਲੰਦਨ(ਸਟਿੰਗ ਆਪ੍ਰੇਸ਼ਨ ਬਿਊਰੋ)-ਬਰੈਡਫੋਰਡ ਨਿਵਾਸੀ ਸਿੱਖ ਨੌਜਵਾਨ ਰਾਜਨਦੀਪ ਸਿੰਘ 20 ਸਾਲ ਦੀ ਉਮਰ ਵਿੱਚ ਪਾਇਲਟ ਬਣ ਗਿਆ ਹੈ। ਸਥਾਨਕ ਫਲਾਇੰਗ ਕਲੱਬ ਤੇ ਔਕਸਫੋਰਡ ਦੇ ਟਰੇਨਿੰਗ ਸਕੂਲ ਤੋਂ ਸਿਖਲਾਈ ਲੈਣ ਉਪਰੰਤ ਐਰੀਜ਼ੋਨਾ ਤੋਂ ਜਹਾਜ਼ ਉਡਾਉਣ ਦਾ ਕੋਰਸ ਕਰਨ ਉੁਪਰੰਤ ਪਾਇਲਟ ਬਣਿਆ ਹੈ।
ਰਾਜਨਦੀਪ ਨੂੰ ਅੰਤਰਰਾਸ਼ਟਰੀ ਏਅਰਲਾਈਨ ਵੱਲੋਂ ਨੌਕਰੀ ਦੀ ਪੇਸ਼ਕਸ਼ ਵੀ ਹੋਈ ਹੈ। ਆਪਣੀ ਉਪਲਬਧੀ ‘ਤੇ ਖੁਸ਼ ਰਾਜਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ 15 ਸਾਲ ਦੀ ਉਮਰ ਵਿੱਚ ਹੀ ਪਾਇਲਟ ਬਣਨ ਦਾ ਸ਼ੌਕ ਉਦੋਂ ਲੱਗਿਆ, ਜਦੋਂ ਸਾਨਿਕ ਰੋਇਲ ਏਅਰ ਫੋਰਸ ਦੇ ਪ੍ਰਤੀਨਿਧ ਗੁਰੂ ਘਰ ਵਿਚ ਅਜਿਹੇ ਪ੍ਰੋਗਰਾਮ ਦੀ ਜਾਣਕਾਰੀ ਦੇਣ ਲਈ ਪਹੁੰਚੇ ਸਨ।
ਦੱਸਣਾ ਬਣਦਾ ਹੈ ਕਿ ਦੁਨੀਆ ਵਿੱਚ ਸਿੱਖੀ ਸਰੂਪ ਵਿਚ ਪਾਇਲਟ ਦੀਆਂ ਸੇਵਾਵਾਂ ਦੇਣ ਵਾਲੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ।

About Sting Operation

Leave a Reply

Your email address will not be published. Required fields are marked *

*

themekiller.com