ਜਲੰਧਰ ਅਦਾਲਤ ‘ਚ ਚੱਲੀ ਗੋਲੀ, ਹੋਮਗਾਰਡ ਜਵਾਨ ਦੀ ਮੌਤ

firing

ਜਲੰਧਰ(ਸਟਿੰਗ ਆਪ੍ਰੇਸ਼ਨ ਬਿਊਰੋ)- ਜਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਗੋਲੀ ਲੱਗਣ ਕਾਰਨ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੋਮਗਾਰਡ ਜਵਾਨ ਜਖਮੀ ਹਾਲਤ ‘ਚ ਬਾਥਰੂਮ ਕੋਲੋਂ ਮਿਲਿਆ ਸੀ। ਇਸ ‘ਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਹੋਮ ਗਾਰਡ ਜਵਾਨ ਨੂੰ ਲੱਗੀ ਗੋਲੀ ਉਸ ਦੇ ਇੱਕ ਸਾਥੀ ਨਾਲ ਝਗੜੇ ਦੌਰਾਨ ਚੱਲੀ ਸੀ। ਫਿਲਹਾਲ ਗੋਲੀ ਚੱਲਣ ਦੇ ਕਾਰਾਨਾਂ ਬਾਰੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com